30 ਫੀਸਦੀ ਘਟ ਸਕਦੀ ਹੈ ਸੋਨੇ ਦੀ ਵਿਕਰੀ

03/25/2020 2:12:47 AM

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਕਾਰਣ ਇਸ ਸਾਲ ਦੇਸ਼ ਵਿਚ ਸੋਨੇ ਦੀ ਵਿਕਰੀ 25 ਸਾਲ ਵਿਚ ਸਭ ਤੋਂ ਘੱਟ ਰਹਿ ਸਕਦੀ ਹੈ। ਇਸ ਸਾਲ ਵਿਕਰੀ 30 ਫੀਸਦੀ ਘਟਣ  ਦਾ ਅੰਦਾਜ਼ਾ ਹੈ। ਸੋਨੇ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਆਈ ਤੇਜ਼ੀ ਕਾਰਣ ਮੰਗ ਪਹਿਲਾਂ ਹੀ ਘੱਟ ਹੈ। ਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿਚ ਲਾਕਡਾਊਨ ਹੋਣ ਨਾਲ ਬਾਜ਼ਾਰ ਦੀ ਸਥਿਤੀ ਹੋਰ ਵਿਗੜ ਗਈ ਹੈ। ਚਾਲੂ ਵਿੱਤੀ ਸਾਲ ਵਿਚ ਦੇਸ਼ ਦੀ ਜੀ. ਡੀ. ਪੀ. ਗ੍ਰੋਥ ਵੀ 11 ਸਾਲ ਵਿਚ ਸਭ ਤੋਂ ਘੱਟ ਰਹਿਣ ਦਾ ਅੰਦਾਜ਼ਾ ਹੈ। 

ਬਲੂਮਬਰਗ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਆਲ ਇੰਡੀਆ ਜੈੱਮਸ ਐਂਡ ਜਿਊਲਰੀ ਡੋਮੈਸਟਿਕ ਕੌਂਸਲ ਦੇ ਚੇਅਰਮੈਨ ਐੱਨ. ਅਨੰਤਾ ਪਦਨਾਭਨ ਦਾ ਕਹਿਣਾ ਹੈ ਕਿ ਪਿਛਲੇ ਸਾਲ 690 ਟਨ ਸੋਨਾ ਵਿਕਿਆ ਸੀ ਪਰ ਇਸ ਸਾਲ ਵਿਕਰੀ 30 ਫੀਸਦੀ ਘਟਣ ਦਾ ਅੰਦਾਜ਼ਾ ਹੈ। ਮਤਲਬ ਇਸ ਸਾਲ 483 ਟਨ ਸੋਨਾ ਵਿਕੇਗਾ। ਅਜਿਹਾ ਹੋਇਆ ਤਾਂ ਇਹ 25 ਸਾਲ ਵਿਚ ਸਭ ਤੋਂ ਘੱਟ ਵਿਕਰੀ ਹੋਵੇਗੀ। ਇਸ ਤੋਂ ਘੱਟ 477 ਟਨ ਸੋਨੇ ਦੀ ਵਿਕਰੀ 1995 ਵਿਚ ਹੋਈ ਸੀ। 

ਅਗਲੇ ਕੁਝ ਹਫਤਿਆਂ 'ਚ ਸੋਨੇ ਦੀ ਮੰਗ 40 ਫੀਸਦੀ ਘਟਣ ਦਾ ਖਦਸ਼ਾ  
ਕੋਰੋਨਾ ਵਾਇਰਸ ਕਾਰਣ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਸ਼ਾਪਿੰਗ ਮਾਲ ਤੇ ਕੰਪਲੈਕਸ ਬੰਦ ਹਨ। ਮਾਰਕੀਟਿ ਵੈਲਿਊ ਦੇ ਹਿਸਾਬ ਨਾਲ ਦੇਸ਼ ਦੇ ਸਭ ਤੋਂ ਵੱਡੇ ਜਿਊਲਰ ਟਾਈਟਨ ਨੇ 29 ਮਾਰਚ ਤਕ ਆਪਣੇ ਸਟੋਰ ਤੇ ਮੈਨੂਫੈਕਚਰਿੰਗ ਯੂਨਿਟ ਬੰਦ ਕਰ ਦਿੱਤੇ ਹਨ। ਇਸ ਤੋਂ ਬਾਅਦ ਵੀ ਸਥਿਤੀ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਵੇਗਾ। ਮੁੰਬਈ ਸਥਿਤ ਦੇਸ਼ ਦਾ ਸਭ ਤੋਂ ਵੱਡਾ ਬੁਲੀਅਨ ਮਾਰਕੀਟ ਜਵੇਰੀ ਬਾਜ਼ਾਰ ਵੀ ਅਗਲੇ ਹੁਕਮਾਂ ਤਕ ਬੰਦ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪ੍ਰਿਥਵੀਰਾਜ ਕੋਠਾਰੀ ਮੁਤਾਬਕ ਅਜਿਹੇ ਹਾਲਾਤ ਵਿਚ ਆਉਣ ਵਾਲੇ ਕੁਝ ਹਫਤਿਆਂ ਵਿਚ ਸੋਨੇ ਦੀ ਮੰਗ ਵਿਚ 40 ਫੀਸਦੀ ਕਮੀ ਆ ਸਕਦੀ ਹੈ। 

ਇੰਡਸਟਰੀ ਦੀ ਮੰਗ : ਸੋਨੇ 'ਤੇ ਇੰਪੋਰਟ ਡਿਊਟੀ ਘਟਾ ਕੇ 4 ਫੀਸਦੀ ਕੀਤੀ ਜਾਵੇ
ਜੈੱਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਦੂਜੇ ਉਦਯੋਗ ਸੰਗਠਨ ਇਸ ਸੈਕਟਰ ਨਾਲ ਜੁੜੋ ਛੋਟੇ ਕਾਰੀਗਰਾਂ ਦੀ ਮਦਦ ਲਈ ਰਸਤਾ ਲੱਭ ਰਿਹਾ ਹੈ ਕਿਉਂਕਿ ਜੇ ਲਾਕਡਾਊਨ ਦੇ ਹਾਲਾਤ ਲੰਬੇ ਖਿੱਚਦੇ ਹਨ ਤਾਂ ਦਿਹਾੜੀਦਾਰਾਂ ਦਾ ਰੋਜ਼ਗਾਰ ਖੁੱਸੇਗਾ। ਇੰਡਸਟਰੀ ਕਰਜ਼ੇ ਦੇ ਭੁਗਤਾਨ ਲਈ ਜ਼ਿਆਦਾ ਸਮਾਂ ਦੇਣ ਤੇ ਸੋਨੇ 'ਤੇ ਇੰਪੋਰਟ ਡਿਊਟੀ 12.5 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰਨ ਦੀ ਮੰਗ ਕਰ ਰਹੀ ਹੈ।


Karan Kumar

Content Editor

Related News