ਸੋਨਾ 620 ਰੁਪਏ ਉਛਲਿਆ, ਚਾਂਦੀ ਵੀ ਚਮਕੀ

02/24/2020 3:03:55 PM

ਨਵੀਂ ਦਿੱਲੀ—ਕੋਰੋਨਾਵਾਇਰਸ 'ਕੋਵਿਡ-19' ਦੇ ਵਧਦੇ ਇੰਫੈਕਸ਼ਨ ਦੇ ਕਾਰਨ ਵਿਦੇਸ਼ਾਂ 'ਚ ਸੋਮਵਾਰ ਨੂੰ ਪੀਲੀ ਧਾਤੂ 'ਚ ਢਾਈ ਫੀਸਦੀ ਤੋਂ ਜ਼ਿਆਦਾ ਦਾ ਉਛਾਲ ਰਿਹਾ ਜਿਸ ਨਾਲ ਘਰੇਲੂ ਬਾਜ਼ਾਰ 'ਚ ਵੀ ਸੋਨਾ 620 ਰੁਪਏ ਚਮਕ ਕੇ 44,640 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।
ਸਥਾਨਕ ਬਾਜ਼ਾਰ 'ਚ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਸੋਨੇ 'ਚ ਵੱਡਾ ਉਛਾਲ ਦੇਖਿਆ ਗਿਆ ਹੈ। ਦੋ ਦਿਨ 'ਚ ਇਸ ਦੀ ਕੀਮਤ 1,795 ਰੁਪਏ ਵਧ ਚੁੱਕੀ ਹੈ। ਚਾਂਦੀ ਵੀ 300 ਰੁਪਏ ਦੀ ਮਜ਼ਬੂਤੀ ਨਾਲ 50,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਜੋ ਸਾਢੇ ਪੰਜ ਮਹੀਨੇ ਦਾ ਸਭ ਤੋਂ ਉੱਚਾ ਪੱਧਰ ਹੈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ ਸੋਨਾ ਹਾਜ਼ਿਰ ਅੱਜ 38.05 ਡਾਲਰ ਦੀ ਛਲਾਂਗ ਲਗਾ ਕੇ 1,681.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 36.7 ਡਾਲਰ ਦੇ ਵਾਧੇ 'ਚ 1,685.5 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਚਾਂਦੀ ਹਾਜ਼ਿਰ 0.28 ਡਾਲਰ ਦੀ ਮਜ਼ਬੂਤੀ ਦੇ ਨਾਲ 18.74 ਡਾਲਰ ਪ੍ਰਤੀ ਔਂਸ ਰਹੀ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕੋਰੋਨਾਵਾਇਰਸ ਨਾਲ ਸੰਸਾਰਕ ਅਰਥਵਿਵਸਥਾ ਨੂੰ 0.1 ਫੀਸਦੀ ਦੇ ਕੌਮਾਂਤਰੀ ਮੁਦਰਾ ਫੰਡ ਦੇ ਅਨੁਮਾਨ ਦੇ ਬਾਅਦ ਨਿਵੇਸ਼ਕ ਪੂੰਜੀ ਬਾਜ਼ਾਰ 'ਚ ਬਿਕਵਾਲੀ ਕਰ ਰਹੇ ਹਨ। ਉਹ ਪੂੰਜੀ ਬਾਜ਼ਾਰ 'ਚੋਂ ਪੈਸਾ ਨਿਕਾਲਣਾ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ ਦੀ ਖਰੀਦ ਕਰ ਰਹੇ ਹਨ। ਇਸ ਨਾਲ ਸੋਨੇ ਦੇ ਭਾਅ 'ਚ ਜ਼ਬਰਦਸਤ ਤੇਜ਼ੀ ਆਈ ਹੈ।


Aarti dhillon

Content Editor

Related News