ਸੋਨਾ 980 ਰੁਪਏ ਮਜ਼ਬੂਤ, ਚਾਂਦੀ ''ਚ 3,790 ਰੁਪਏ ਦਾ ਉਛਾਲ

Tuesday, Oct 04, 2022 - 04:41 PM (IST)

ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ 'ਚ ਤੇਜ਼ੀ ਦੇ ਰੁਖ਼ ਦੇ ਵਿਚਾਲੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਮੰਗਲਵਾਰ ਨੂੰ 980 ਰੁਪਏ ਉਛਲ ਕੇ  51,718 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਨਾਲ ਪਿਛਲੇ ਕਾਰੋਬਾਰੀ ਸੈਸ਼ਨ 'ਚ ਪੀਲੀ ਧਾਤੂ ਦਾ ਭਾਅ 50,738 ਰੁਪਏ ਪ੍ਰਤੀ 10 ਗ੍ਰਾਮ'ਤੇ ਬੰਦ ਹੋਇਆ ਸੀ। ਸੋਨੇ ਦੀ ਤਰ੍ਹਾਂ ਚਾਂਦੀ ਵੀ 3,790 ਰੁਪਏ ਦੀ ਜ਼ੋਰਦਾਰ ਤੇਜ਼ੀ ਦੇ ਨਾਲ 61,997 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਪਿਛਲੇ ਦਿਨ ਦੇ ਕਾਰੋਬਾਰ 'ਚ ਇਹ 58,207 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨਾ ਲਾਭ ਦੇ ਨਾਲ 1,710 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਵੀ ਵਾਧੇ ਦੇ ਨਾਲ 20.99 ਰੁਪਏ ਡਾਲਰ ਪ੍ਰਤੀ ਔਂਸ 'ਤੇ ਸੀ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਖੋਜ ਮਾਹਰ ਦਿਲੀਪ ਪਰਮਾਰ ਨੇ ਕਿਹਾ  ਕਿ ਅਮਰੀਕੀ ਪ੍ਰਤੀਭੂਤੀਆਂ ਦੇ ਪ੍ਰਤੀਫਲ ਅਤੇ ਡਾਲਰ ਸੂਚਕਾਂਕ ਦੇ ਲਗਾਤਾਰ ਹੇਠਾਂ ਆਉਣ ਨਾਲ ਜਿੰਸ ਬਾਜ਼ਾਰ (ਕਾਮੈਕਸ) 'ਚ ਸੋਨੇ 'ਚ ਤੇਜ਼ੀ ਰਹੀ। 


Aarti dhillon

Content Editor

Related News