ਸੋਨੇ ''ਚ 200 ਰੁਪਏ ਦੀ ਤੇਜ਼ੀ, ਚਾਂਦੀ ''ਚ 10 ਰੁਪਏ ਦਾ ਮਾਮੂਲੀ ਵਾਧਾ

08/20/2019 4:33:50 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਵੱਡੀ ਗਿਰਾਵਟ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਪਿਛਲੇ ਦਿਨ ਦੀ ਨਰਮੀ ਦੇ ਬਾਅਦ ਮੰਗਲਵਾਰ ਨੂੰ 200 ਰੁਪਏ ਉਛਲ ਕੇ 38,770 ਰੁਪਏ ਪ੍ਰਤੀ ਦਸ ਗ੍ਰਾਮ ਬੋਲਿਆ ਗਿਆ ਹੈ। ਚਾਂਦੀ 10 ਰੁਪਏ ਦੇ ਮਾਮੂਲੀ ਵਾਧੇ ਨਾਲ 45,010 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਵਿਦੇਸ਼ੀ ਬਾਜ਼ਾਰਾਂ 'ਚ ਸੋਮਵਾਰ ਨੂੰ ਸੋਨਾ ਇਕ ਮਹੀਨੇ ਦੀ ਵੱਡੀ ਗਿਰਾਵਟ ਦੇ ਬਾਅਦ 1,500 ਡਾਲਰ ਦੇ ਹੇਠਾਂ ਉਤਰ ਕੇ 1,495 ਡਾਲਰ ਪ੍ਰਤੀ ਟਰਾਏ ਓਂਸ ਰਹਿ ਗਿਆ ਸੀ। ਪਿਛਲੇ ਹਫਤੇ ਇਸ ਦੇ ਭਾਅ ਛੇ ਸਾਲ ਦੇ ਸਭ ਤੋਂ ਉੱਚੇ ਪੱਧਰ 1,526 ਡਾਲਰ ਪ੍ਰਤੀ ਓਂਸ ਤੱਕ ਚੜ੍ਹ ਗਏ ਸਨ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਛੇ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦਾ ਸੂਚਕਾਂਕ ਦੋ ਹਫਤੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਇਸ ਨਾਲ ਡਾਲਰ ਤੋਂ ਇਲਾਵਾ ਹੋਰ ਮੁਦਰਾਵਾਂ ਵਾਲੇ ਦੇਸ਼ਾਂ ਲਈ ਸੋਨੇ ਦਾ ਆਯਾਤ ਮਹਿੰਗਾ ਹੋ ਗਿਆ ਹੈ। ਐੱਮ.ਸੀ.ਐਕਸ. 'ਚ ਅਕਤੂਬਰ ਦੇ ਲਈ ਸੋਨੇ ਦਾ ਵਾਇਦਾ ਪਿਛਲੇ ਦਿਨਾਂ ਦੇ ਉੱਚ ਪੱਧਰ 38,666 ਰੁਪਏ ਪ੍ਰਤੀ ਦਸ ਗ੍ਰਾਮ ਦੀ ਤੁਲਨਾ 'ਚ ਕਰੀਬ ਇਕ ਹਜ਼ਾਰ ਰੁਪਏ ਘਟ ਕੇ 37,770 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ ਹੈ। ਨਿਊਯਾਰਕ 'ਚ ਸੋਮਵਾਰ ਨੂੰ ਕਾਰੋਬਾਰ ਦੇ ਖਤਮ ਹੋਣ 'ਤੇ ਚਾਂਦੀ ਦਾ ਭਾਅ 17 ਡਾਲਰ ਪ੍ਰਤੀ ਟਰਾਏ ਓਂਸ ਦੇ ਆਲੇ-ਦੁਆਲੇ ਰਿਹਾ ਸੀ।


Aarti dhillon

Content Editor

Related News