ਸੋਨਾ 50 ਰੁਪਏ ਫਿਸਲਿਆ, ਚਾਂਦੀ ''ਚ 30 ਰੁਪਏ ਦੀ ਤੇਜ਼ੀ
Saturday, Jun 01, 2019 - 02:11 PM (IST)

ਨਵੀਂ ਦਿੱਲੀ—ਉੱਚੇ ਭਾਅ 'ਤੇ ਗਹਿਣਾ ਖਰੀਦ ਘਟ ਹੋਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 50 ਰੁਪਏ ਫਿਸਲ ਕੇ 33,120 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਉਦਯੋਗਿ ਮੰਗ ਆਉਣ ਨਾਲ ਚਾਂਦੀ 30 ਰੁਪਏ ਦੇ ਵਾਧੇ 'ਚ 37,580 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ ਸ਼ੁੱਕਰਵਾਰ ਨੂੰ ਵਾਧੇ ਨਾਲ 1,305.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ ਤੇਜ਼ੀ 'ਚ 1,310,20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ ਵੀ ਹਫਤਾਵਾਰ 'ਤੇ ਤੇਜ਼ੀ ਨਾਲ 14.54 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ।