53 ਹਜ਼ਾਰ ਦੇ ਨੇੜੇ ਪਹੁੰਚਿਆ ਸੋਨਾ, ਚਾਂਦੀ ਵੀ ਚੜ੍ਹੀ, ਜਾਣੋ ਅੱਜ ਕਿੰਨੀ ਰਹੀ ਕੀਮਤ

11/15/2022 12:41:08 PM

ਨਵੀਂ ਦਿੱਲੀ — ਅਮਰੀਕਾ 'ਚ ਮਹਿੰਗਾਈ ਦੇ ਅੰਕੜਿਆਂ 'ਚ ਨਰਮੀ ਕਾਰਨ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਸੋਨਾ ਲਗਭਗ ਤਿੰਨ ਮਹੀਨਿਆਂ ਦੇ ਉੱਚ ਪੱਧਰ 'ਤੇ ਆ ਗਿਆ ਹੈ। ਮੰਗਲਵਾਰ ਨੂੰ ਵੀ ਸੋਨੇ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵਾਧੇ ਦਾ ਰੁਝਾਨ ਦੇਖਿਆ ਗਿਆ। ਅਕਤੂਬਰ 'ਚ ਅਮਰੀਕਾ 'ਚ ਮਹਿੰਗਾਈ ਉਮੀਦ ਤੋਂ ਘੱਟ ਰਹੀ ਹੈ। ਇਸ ਤੋਂ ਬਾਅਦ ਅਮਰੀਕਾ 'ਚ ਵਿਆਜ ਦਰਾਂ ਨੂੰ ਲੈ ਕੇ ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਤੋਂ ਮਿਲੇ-ਜੁਲੇ ਸੰਕੇਤ ਮਿਲੇ ਹਨ। ਇਸ ਕਾਰਨ ਡਾਲਰ 'ਚ ਗਿਰਾਵਟ ਆਈ ਹੈ। ਮੰਗਲਵਾਰ ਦੀ ਸਵੇਰ ਨੂੰ, 5 ਦਸੰਬਰ, 2022 ਨੂੰ ਡਿਲੀਵਰੀ ਲਈ ਸੋਨਾ, MCX ਐਕਸਚੇਂਜ 'ਤੇ 0.21 ਫੀਸਦੀ ਜਾਂ 113 ਰੁਪਏ ਦੇ ਵਾਧੇ ਨਾਲ 52,831 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ 'ਚ ਵੀ ਮੰਗਲਵਾਰ ਸਵੇਰੇ ਤੇਜ਼ੀ ਦੇਖਣ ਨੂੰ ਮਿਲੀ।

ਚਾਂਦੀ ਵੀ ਚੜ੍ਹੀ

ਘਰੇਲੂ ਵਾਇਦਾ ਬਾਜ਼ਾਰ  ਵਿਚ ਮੰਗਲਵਾਰ ਸਵੇਰੇ ਚਾਂਦੀ ਦੀ ਕੀਮਤ ਵਿਚ ਵਾਧਾ ਦੇਖਣ ਨੂੰ ਮਿਲਿਆ। ਐੱਮਸੀਐਕਸ ਐਕਸਚੇਂਜ 'ਤੇ 5 ਦਸੰਬਰ 2022 ਦੀ ਡਿਲਵਿਰੀ ਵਾਲੀ ਚਾਂਦੀ ਇਸ ਸਮੇਂ 0.27 ਫ਼ੀਸਦੀ ਜਾਂ 170 ਰੁਪਏ ਦੇ ਵਾਧੇ ਨਾਲ 62,640 ਰੁਪਏ ਪ੍ਰਤੀ ਕਿਲੋਗ੍ਰਾਮ ਕਾਰੋਬਾਰ ਕਰਦੀ ਦਿਖਾਈ ਦਿੱਤੀ।

ਇਹ  ਵੀ ਪੜ੍ਹੋ : ਵਿਆਹਾਂ ਦਾ ਸ਼ਿੰਗਾਰ ਬਣੀ ਲਗਜ਼ਰੀ ਹੋਟਲਾਂ ਦੀ ਸ਼ਾਨ, ਕੋਰੋਨਾ ਸੰਕਟ ਤੋਂ ਬਾਅਦ ਉਦਯੋਗ ਨੂੰ ਵਧੀਆ ਸੀਜ਼ਨ ਦੀ ਉਮੀਦ

ਸੋਨਾ ਅਤੇ ਚਾਂਦੀ ਦੀਆਂ ਕੌਮਾਂਤਰੀ ਪੱਧਰ 'ਤੇ ਕੀਮਤਾਂ

ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਮੰਗਲਵਾਰ ਸਵੇਰੇ ਸੋਨੇ ਦੇ ਫਿਊਚਰਜ਼ ਅਤੇ ਸਪਾਟ ਕੀਮਤਾਂ 'ਚ ਮਾਮੂਲੀ ਗਿਰਾਵਟ ਦੇ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। ਬਲੂਮਬਰਗ ਅਨੁਸਾਰ ਮੰਗਲਵਾਰ ਸਵੇਰੇ ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.14 ਫੀਸਦੀ ਭਾਵ  2.50 ਡਾਲਰ ਦੀ ਗਿਰਾਵਟ ਨਾਲ 1774.40 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ, ਸੋਨੇ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 0.01 ਫੀਸਦੀ ਜਾਂ 0.20 ਡਾਲਰ ਦੀ ਗਿਰਾਵਟ ਨਾਲ 1771.20 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।

ਚਾਂਦੀ ਦੀ ਗਲੋਬਲ ਕੀਮਤ ਦੀ ਗੱਲ ਕਰੀਏ ਤਾਂ ਮੰਗਲਵਾਰ ਸਵੇਰੇ ਇਸ ਦੀ ਫਿਊਚਰਜ਼ ਕੀਮਤ ਸਪਾਟ ਰਹੀ ਅਤੇ ਸਪਾਟ ਕੀਮਤ ਵਿੱਚ ਵਾਧੇ ਦੇ ਨਾਲ ਕਾਰੋਬਾਰ ਦੇਖਿਆ ਗਿਆ। ਬਲੂਮਬਰਗ ਦੇ ਅਨੁਸਾਰ, ਮੰਗਲਵਾਰ ਸਵੇਰੇ, ਕਾਮੈਕਸ 'ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 22.11 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ, ਚਾਂਦੀ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 0.17 ਫੀਸਦੀ ਜਾਂ 0.04 ਡਾਲਰ ਦੇ ਵਾਧੇ ਨਾਲ 22.02 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।

ਇਹ  ਵੀ ਪੜ੍ਹੋ : Elon Musk ਦਾ ਇਕ ਹੋਰ ਝਟਕਾ, ਹੁਣ ਟਵਿੱਟਰ 'ਚ ਠੇਕੇ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਸ਼ੁਰੂ ਕੀਤੀ ਛਾਂਟੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News