MCX ''ਤੇ ਵਾਇਦਾ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ, ਜਾਣੋ ਰੇਟ

09/21/2020 9:48:34 AM

ਨਵੀਂ ਦਿੱਲੀ : ਸੋਮਵਾਰ ਨੂੰ ਕਾਰੋਬਾਰ ਦੇ ਸ਼ੁਰੂ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ਼ (ਐੱਮ. ਸੀ. ਐਕਸ.) 'ਤੇ ਸੋਨਾ ਵਾਇਦਾ 0.15 ਫੀਸਦੀ ਯਾਨੀ 78 ਰੁਪਏ ਦੀ ਹਲਕੀ ਗਿਰਾਵਟ ਨਾਲ ਇਸ ਦੌਰਾਨ 51,637 ਰੁਪਏ ਪੱਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਚਾਂਦੀ ਵਾਇਦਾ ਵਿਚ 87 ਰੁਪਏ ਯਾਨੀ 0.13 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 67,790 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰ ਰਹੀ ਸੀ।

ਉੱਥੇ ਹੀ,  ਐੱਚ. ਡੀ. ਐੱਫ. ਸੀ. ਸਕਿਰਟੀਜ਼ ਮੁਤਾਬਕ, ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਹਾਜ਼ਰ ਬਾਜ਼ਾਰ ਵਿਚ ਸੋਨੇ ਦੀ ਕੀਮਤ 224 ਰੁਪਏ ਦੀ ਬੜ੍ਹਤ ਨਾਲ 52,672 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਹੀ ਹੈ। ਇਸ ਤੋਂ ਇਲਾਵਾ ਹਾਜ਼ਰ ਬਾਜ਼ਾਰ ਵਿਚ ਚਾਂਦੀ ਉਸ ਦਿਨ 620 ਰੁਪਏ ਮਹਿੰਗੀ ਹੋ ਕੇ 69,841 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।

ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਨੂੰ ਲੈ ਕੇ ਵਧੀ ਚਿੰਤਾ ਅਤੇ ਡਾਲਰ ਦੇ ਨਰਮ ਹੋਣ ਨਾਲ ਕੌਮਾਂਤਰੀ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ ਬੜ੍ਹਤ ਵਿਚ ਕਾਰੋਬਾਰ ਕਰ ਰਿਹਾ ਹੈ। ਸੋਨਾ ਹਾਜ਼ਰ 0.3 ਫੀਸਦੀ ਦੇ ਉਛਾਲ ਨਾਲ 1,954.65 ਡਾਲਰ ਪ੍ਰਤੀ ਔਂਸ 'ਤੇ ਸੀ। ਹਾਲਾਂਕਿ, ਸੋਨਾ ਵਾਇਦਾ 0.1 ਫੀਸਦੀ ਦੀ ਹਲਕੀ ਨਰਮੀ ਨਾਲ 1,959.90 ਡਾਲਰ ਪ੍ਰਤੀ ਔਂਸ 'ਤੇ ਸੀ। ਕਾਰੋਬਾਰ ਦੇ ਸ਼ੁਰੂ ਵਿਚ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੀ ਮਜਬੂਤੀ ਦੱਸਣ ਵਾਲਾ ਸੂਚਕ ਅੰਕ 0.1 ਫੀਸਦੀ ਕਮਜ਼ੋਰੀ ਹੋਣ ਦੀ ਵਜ੍ਹਾ ਨਾਲ ਸੋਨੇ ਦੀ ਖਰੀਦ ਆਕਰਸ਼ਿਤ ਬਣੀ।


Sanjeev

Content Editor

Related News