ਸੋਨੇ 'ਚ ਲਗਾਤਾਰ 5ਵੇਂ ਦਿਨ ਗਿਰਾਵਟ, ਰਿਕਾਰਡ ਤੋਂ ਹੁਣ ਤੱਕ 7500 ਰੁ: ਡਿੱਗਾ

Thursday, Jan 28, 2021 - 01:47 PM (IST)

ਸੋਨੇ 'ਚ ਲਗਾਤਾਰ 5ਵੇਂ ਦਿਨ ਗਿਰਾਵਟ, ਰਿਕਾਰਡ ਤੋਂ ਹੁਣ ਤੱਕ 7500 ਰੁ: ਡਿੱਗਾ

ਨਵੀਂ ਦਿੱਲੀ-  ਡਾਲਰ ਦੀ ਮਜਬੂਤੀ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਡਿੱਗਣ ਨਾਲ ਭਾਰਤੀ ਬਾਜ਼ਾਰ ਵਿਚ ਵੀ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ ਕਾਰੋਬਾਰ ਦੌਰਾਨ 163 ਰੁਪਏ ਯਾਨੀ 0.33 ਫ਼ੀਸਦੀ ਘੱਟ ਕੇ 48,702 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਸੋਨੇ ਦੀ ਕੀਮਤ ਵਿਚ ਗਿਰਾਵਟ ਦਾ ਇਹ ਲਗਾਤਾਰ 5ਵਾਂ ਦਿਨ ਹੈ। ਚਾਂਦੀ ਵੀ ਇਸ ਦੌਰਾਨ 835 ਰੁਪਏ ਯਾਨੀ 1.25 ਫ਼ੀਸਦੀ ਦੀ ਗਿਰਾਵਟ ਨਾਲ 65,701 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਦੇਖਣ ਨੂੰ ਮਿਲੀ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਦੀ ਕੀਮਤ 0.11 ਫ਼ੀਸਦੀ, ਜਦੋਂ ਕਿ ਚਾਂਦੀ ਦੀ ਕੀਮਤ 0.64 ਫ਼ੀਸਦੀ ਘਟੀ ਸੀ। ਸੋਨੇ ਦੀ ਕੀਮਤ ਹੁਣ ਆਪਣੇ ਪਿਛਲੇ ਸਾਲ ਅਗਸਤ ਦੇ 56,300 ਰੁਪਏ ਦੇ ਰਿਕਾਰਡ ਉੱਚ ਪੱਧਰ ਤੋਂ ਲਗਭਗ 7,500 ਰੁਪਏ ਹੇਠਾਂ ਆ ਗਈ ਹੈ।

ਕੋਰੋਨਾ ਵਾਇਰਸ ਟੀਕਾਕਰਨ ਦੇ ਮੱਦੇਨਜ਼ਰ ਅਰਥਵਿਵਸਥਾ ਵਿਚ ਤੇਜ਼ੀ ਆਉਣ ਦੀ ਉਮੀਦ ਨਾਲ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਹਾਲ ਹੀ ਵਿਚ ਰੌਣਕ ਪਰਤੀ ਹੈ, ਜਿਸ ਨਾਲ ਸੋਨੇ ਵਿਚ ਨਿਵੇਸ਼ ਦੀ ਮੰਗ ਪਹਿਲਾਂ ਦੇ ਮੁਕਾਬਲੇ ਘਟੀ ਹੈ। ਹਾਲਾਂਕਿ, ਹੁਣ ਵੀ ਇਸ ਨੂੰ ਹੇਠਲੇ ਪੱਧਰ 'ਤੇ ਸਮਰਥਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਮਹਿੰਗਾ ਹੋ ਸਕਦਾ ਹੈ ਨਾਰੀਅਲ, ਸਰਕਾਰ ਨੇ MSP ਵਧਾ ਕੇ ਇੰਨਾ ਕੀਤਾ

ਇਸ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 0.3 ਫ਼ੀਸਦੀ ਘੱਟ ਹੋ ਕੇ 1,839.21 ਡਾਲਰ ਪ੍ਰਤੀ ਔਂਸ 'ਤੇ ਆ ਗਈ। ਚਾਂਦੀ 0.2 ਫ਼ੀਸਦੀ ਡਿੱਗ ਕੇ 25.18 ਡਾਲਰ ਪ੍ਰਤੀ ਔਂਸ 'ਤੇ ਸੀ। ਵਿਸ਼ਲੇਸ਼ਕਾਂ ਦੀ ਮੁਤਾਬਕ, ਸੋਨੇ ਦੇ ਨਿਵੇਸ਼ਕਾਂ ਦੀ ਨਜ਼ਰ ਅਮਰੀਕਾ ਦੇ ਚੌਥੀ ਤਿਮਾਹੀ ਦੇ ਜਾਰੀ ਹੋਣ ਵਾਲੇ ਜੀ. ਡੀ. ਪੀ. ਅੰਕੜਿਆਂ, ਰੋਜ਼ਗਾਰ ਅਤੇ ਘਰਾਂ ਦੀ ਵਿਕਰੀ ਦੇ ਅੰਕੜਿਆਂ 'ਤੇ ਹੈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਇਸ ਮਹੀਨੇ ਵਿਚ ਹੁਣ ਤੱਕ 3 ਫ਼ੀਸਦੀ ਤੱਕ ਲੁੜਕ ਚੁੱਕਾ ਹੈ।

2021 ਵਿਚ ਕੀਮਤਾਂ ਨੂੰ ਲੈ ਕੇ ਤੁਹਾਡਾ ਕੀ ਹੈ ਮੰਨਣਾ, ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News