ਸੋਨੇ ਦੀਆਂ ਕੀਮਤਾਂ ''ਚ ਲਗਾਤਾਰ ਤੀਜੇ ਦਿਨ ਆਈ ਕਮੀ, ਪਰ ਚਾਂਦੀ ਹੋਈ ਮਹਿੰਗੀ
Friday, Aug 21, 2020 - 06:13 PM (IST)
ਨਵੀਂ ਦਿੱਲੀ — ਅੰਤਰਰਾਸ਼ਟਰੀ ਪੱਧਰ 'ਤੇ ਕੀਮਤਾਂ ਘਟਣ ਨਾਲ ਘਰੇਲੂ ਬਾਜ਼ਾਰ 'ਚ ਵੀ ਸੋਨਾ ਫਿਰ ਸਸਤਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ 94 ਰੁਪਏ ਦੀ ਘਾਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਚਾਂਦੀ ਦੀਆਂ ਕੀਮਤਾਂ ਵਿਚ 782 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੋਨੇ ਦੀਆਂ ਕੀਮਤਾਂ 'ਚ ਅਜੇ ਹੋਰ ਕਮੀ ਆ ਸਕਦੀ ਹੈ। ਪਿਛਲੇ ਸੈਸ਼ਨ ਦੇ ਸ਼ੁਰੂਆਤੀ ਕਾਰੋਬਾਰ ਵਿਚ ਡਾਲਰ ਦੇ ਸੂਚਕਾਂਕ ਦੀ ਮਜ਼ਬੂਤੀ ਕਾਰਨ ਸੋਨੇ ਅਤੇ ਚਾਂਦੀ ਵਿਚ ਕਮੀ ਦਰਜ ਕੀਤੀ ਗਈ ਪਰ ਬੇਰੁਜ਼ਗਾਰੀ ਅਤੇ ਨਿਰਮਾਣ ਇੰਡੈਕਸ ਦੇ ਕਮਜ਼ੋਰ ਅੰਕੜਿਆਂ ਕਾਰਨ ਆਰਥਿਕ ਸੁਧਾਰ ਦੀ ਉਮੀਦ ਨੂੰ ਝਟਕਾ ਲੱਗਾ ਹੈ। ਇਸ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਹੇਠਲੇ ਪੱਧਰ ਤੋਂ ਖਰੀਦਦਾਰੀ ਦੇਖਣ ਨੂੰ ਮਿਲੀ।
ਜਾਣੋ ਸੋਨੇ ਦੀਆਂ ਨਵੀਂਆਂ ਕੀਮਤਾਂ
ਸ਼ੁੱਕਰਵਾਰ ਨੂੰ ਦਿੱਲੀ ਵਿਚ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 53,084 ਰੁਪਏ ਪ੍ਰਤੀ 10 ਗ੍ਰਾਮ ਤੋਂ 99.9% ਦੀ ਗਿਰਾਵਟ ਦੇ ਨਾਲ 52,990 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਇਸ ਮਿਆਦ ਦੌਰਾਨ ਕੀਮਤਾਂ ਵਿਚ ਪ੍ਰਤੀ 10 ਗ੍ਰਾਮ 94 ਰੁਪਏ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਮੁੰਬਈ ਵਿਚ 99.9 ਪ੍ਰਤੀਸ਼ਤ ਸੋਨੇ ਦੀ ਕੀਮਤ 52390 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਹੈ।
ਇਹ ਵੀ ਦੇਖੋ : ਸਿਰਫ 11 ਦਿਨਾਂ ਵਿਚ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਸੋਨਾ, ਜਾਣੋ ਚਾਂਦੀ 'ਤੇ ਕੀ ਹੋਇਆ ਅਸਰ
ਚਾਂਦੀ ਦੀਆਂ ਕੀਮਤਾਂ
ਇਕ ਪਾਸੇ ਜਿਥੇ ਸੋਨੇ ਦੀਆਂ ਕੀਮਤਾਂ ਵਿਚ ਕਮੀ ਆ ਰਹੀ ਹੈ ਉਥੇ ਦੂਜੇ ਪਾਸੇ ਸ਼ੁੱਕਰਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਦਿੱਲੀ ਵਿਚ ਇਕ ਕਿੱਲੋ ਚਾਂਦੀ ਦੀ ਕੀਮਤ 68,480 ਰੁਪਏ ਤੋਂ ਵਧ ਕੇ 69,262 ਰੁਪਏ ਹੋ ਗਈ ਹੈ। ਇਸ ਦੌਰਾਨ ਕੀਮਤਾਂ ਵਿਚ 782 ਰੁਪਏ ਦੀ ਜ਼ੋਰਦਾਰ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਮੁੰਬਈ 'ਚ ਵੀ ਚਾਂਦੀ ਦੀ ਕੀਮਤ 67390 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
ਇਹ ਵੀ ਦੇਖੋ : ਕੋਰੋਨਾ ਆਫ਼ਤ 'ਚ ਵੀ ਮਿਹਰਬਾਨ ਹੋਈ ਇਹ ਕੰਪਨੀ, ਹਰ ਕਾਮੇ 'ਤੇ ਖ਼ਰਚ ਕਰੇਗੀ 40 ਹਜ਼ਾਰ ਰੁਪਏ