ਸੋਨੇ ਤੇ ਚਾਂਦੀ ਦੇ ਰੇਟ ਡਿੱਗੇ, ਜਾਣੋ ਅੱਜ ਦਾ ਮੁੱਲ

Tuesday, Nov 28, 2017 - 03:45 PM (IST)

ਸੋਨੇ ਤੇ ਚਾਂਦੀ ਦੇ ਰੇਟ ਡਿੱਗੇ, ਜਾਣੋ ਅੱਜ ਦਾ ਮੁੱਲ

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰਾਂ 'ਚ ਸੋਨਾ-ਚਾਂਦੀ ਟੁੱਟਣ ਵਿਚਕਾਰ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਵੀ ਸੋਨਾ 50 ਰੁਪਏ ਸਸਤਾ ਹੋ ਕੇ 30,500 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਘੱਟ ਰਹਿਣ ਨਾਲ ਚਾਂਦੀ ਵੀ 200 ਰੁਪਏ ਦੀ ਗਿਰਾਵਟ ਨਾਲ 40,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਮਾਹਰਾਂ ਨੇ ਦੱਸਿਆ ਕਿ ਕੌਮਾਂਤਰੀ ਪੱਧਰ 'ਤੇ ਕਮਜ਼ੋਰ ਰੁਝਾਨ ਅਤੇ ਸਥਾਨਕ ਪੱਧਰ 'ਤੇ ਗਹਿਣਾ ਮੰਗ ਸੁਸਤ ਪੈਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। 
ਉੱਥੇ ਹੀ ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.16 ਫੀਸਦੀ ਡਿੱਗ ਕੇ 1,291.90 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸੇ ਤਰ੍ਹਾਂ ਚਾਂਦੀ ਵੀ 0.38 ਫੀਸਦੀ ਘੱਟ ਕੇ 16.95 ਡਾਲਰ ਪ੍ਰਤੀ ਔਂਸ 'ਤੇ ਵਿਕੀ।
ਰਾਸ਼ਟਰੀ ਰਾਜਧਾਨੀ ਦਿੱਲੀ 'ਚ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 50 ਰੁਪਏ ਘੱਟ ਕੇ 30,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਸੋਮਵਾਰ ਨੂੰ ਸੋਨੇ 'ਚ 100 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ ਪਿਛਲੇ ਦਿਨ ਦੇ ਮੁੱਲ 24,700 ਰੁਪਏ 'ਤੇ ਟਿਕੀ ਰਹੀ। ਇਸ ਦੇ ਇਲਾਵਾ ਚਾਂਦੀ 200 ਰੁਪਏ ਦੀ ਗਿਰਾਵਟ ਨਾਲ 40,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਅਤੇ ਹਫਤਾਵਰੀ-ਆਧਾਰਿਤ ਚਾਂਦੀ 190 ਰੁਪਏ ਕਮਜ਼ੋਰ ਹੋ ਕੇ 39,140 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।


Related News