ਲਗਾਤਾਰ ਘੱਟ ਰਹੀਆਂ ਨੇ ਸੋਨੇ ਦੀਆਂ ਕੀਮਤਾਂ, ਚਾਂਦੀ ਹੋਈ ਮਹਿੰਗੀ,ਜਾਣੋ ਅੱਜ ਦੇ ਭਾਅ

10/01/2020 1:53:59 PM

ਨਵੀਂ ਦਿੱਲੀ — ਦਸੰਬਰ ਡਿਲਵਰੀ ਵਾਲਾ ਸੋਨਾ ਅੱਜ 4 ਰੁਪਏ ਦੀ ਮਾਮੂਲੀ ਗਿਰਾਵਟ ਨਾਲ 50330 ਰੁਪਏ 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਇਹ ਪਿਛਲੇ ਸੈਸ਼ਨ ਵਿਚ 50334 ਰੁਪਏ 'ਤੇ ਬੰਦ ਹੋਇਆ ਸੀ। ਇਸ ਤੋਂ ਬਾਅਦ ਅੱਜ ਸਵੇਰੇ ਇਹ 16 ਰੁਪਏ ਭਾਵ 0.03 ਫੀਸਦੀ ਦੀ ਮਾਮੂਲੀ ਤੇਜ਼ੀ ਨਾਲ 50350 ਰੁਪਏ ਪ੍ਰਤੀ ਦਸ ਗ੍ਰਾਮ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਸਵੇਰੇ ਦੇ ਕਾਰੋਬਾਰ ਵਿਚ 50302 ਰੁਪਏ ਦੇ ਹੇਠਲੇ ਪੱਧਰ ਅਤੇ 50375 ਰੁਪਏ ਦੇ ਸਿਖਰ 'ਤੇ ਪਹੁੰਚ ਗਿਆ। ਫਰਵਰੀ ਡਿਲੀਵਰੀ ਲਈ ਸੋਨਾ 11 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ ਪਰ 10 ਵਜੇ ਇਹ 10 ਰੁਪਏ ਦੀ ਗਿਰਾਵਟ ਨਾਲ 50470 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਚਾਂਦੀ ਦੀ ਕੀਮਤ

ਚਾਂਦੀ ਵਾਇਦਾ 0.25 ਫ਼ੀਸਦੀ ਵਧ ਕੇ  60,055 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਸੈਸ਼ਨ 'ਚ ਸੋਨੇ 'ਚ 0.6 ਫ਼ੀਸਦੀ ਦੀ ਕਮੀ ਆਈ ਸੀ ਜਦੋਂਕਿ ਚਾਂਦੀ 4 ਫ਼ੀਸਦੀ ਭਾਵ 2,500 ਰੁਪਏ ਸਸਤੀ ਹੋਈ ਸੀ।
7 ਅਗਸਤ ਨੂੰ 56,200 ਰੁਪਏ ਦੇ ਸੋਨੇ ਦੇ ਹੁਣ ਤੱਕ ਦੇ ਉੱਚ ਭਾਅ 'ਤੇ ਪਹੁੰਚਣ ਤੋਂ ਬਾਅਦ ਇਸ ਦੀਆਂ ਕੀਮਤਾਂ 'ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਅਗਸਤ ਵਿਚ ਚਾਂਦੀ ਕਰੀਬ 80,000 ਰੁਪਏ ਦੇ ਉੱਚ ਪੱਧਰ 'ਕੇ ਪਹੁੰਚ ਗਈ ਸੀ ਪਰ ਹੁਣ ਇਸ ਦੀਆਂ ਕੀਮਤਾਂ ਵਿਚ ਵੀ ਘਾਟੇ ਦਾ ਦੌਰ ਜਾਰੀ ਹੈ।

ਇਹ ਵੀ ਦੇਖੋ : ਅਕਤੂਬਰ ਮਹੀਨੇ 'ਚ ਆਮ ਆਦਮੀ ਨੂੰ ਮਿਲੇਗੀ ਰਾਹਤ, ਇਨ੍ਹਾਂ LPG ਸਿਲੰਡਰਾਂ ਦੀ ਵਧੀ ਕੀਮਤ

ਸਰਾਫਾ ਬਾਜ਼ਾਰ ਵਿਚ ਸਸਤਾ ਹੋਇਆ ਸੋਨਾ

ਬੁੱਧਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਸੋਨਾ 26 ਰੁਪਏ ਦੀ ਮਾਮੂਲੀ ਗਿਰਾਵਟ ਨਾਲ 51,372 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਬੰਦ ਕੀਮਤ 51,398 ਰੁਪਏ ਪ੍ਰਤੀ ਦਸ ਗ੍ਰਾਮ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਘਾਟੇ ਨਾਲ 1,887 ਡਾਲਰ ਪ੍ਰਤੀ ਔਂਸ ਰਹਿ ਗਿਆ। ਯੂ.ਐਸ. ਦੇ ਰਾਹਤ ਪੈਕੇਜ ਦੀਆਂ ਵਧਦੀਆਂ ਉਮੀਦਾਂ ਵਿਚਕਾਰ ਡਾਲਰ ਦੀ ਮਜ਼ਬੂਤੀ ਨੇ ਸੋਨੇ 'ਤੇ ਦਬਾਅ ਪਾਉਂਦੇ ਹੋਏ ਸਰਾਫਾ ਵਿਚ ਪਿਛਲੇ ਲਾਭ ਨੂੰ ਘਟਾ ਦਿੱਤਾ।

ਇਹ ਵੀ ਦੇਖੋ : ਅੱਜ ਤੋਂ ਦੇਸ਼ਭਰ 'ਚ ਬਦਲ ਰਹੇ ਹਨ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਏਗਾ ਅਸਰ

ਸੁਸਤ ਮੰਗ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ

ਕਮਜ਼ੋਰ ਮੰਗ ਕਾਰਨ ਵਪਾਰੀਆਂ ਨੇ ਆਪਣੇ ਸੌਦੇ ਘਟਾ ਦਿੱਤੇ, ਜਿਸ ਕਾਰਨ ਸੋਨਾ ਬੁਧਵਾਰ ਨੂੰ ਫਿਊਚਰਜ਼ ਮਾਰਕੀਟ ਵਿਚ 0.59 ਪ੍ਰਤੀਸ਼ਤ ਦੀ ਕਮੀ ਨਾਲ 50,380 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਮ.ਸੀ.ਐਕਸ. 'ਚ ਅਕਤੂਬਰ ਮਹੀਨੇ ਵਿਚ ਡਿਲੀਵਰੀ ਵਾਲੇ ਸੋਨੇ ਦੇ ਠੇਕੇ ਦੀ ਕੀਮਤ 301 ਰੁਪਏ ਭਾਵ 0.59% ਦੀ ਗਿਰਾਵਟ ਦੇ ਨਾਲ 50,380 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਇਸ 'ਚ 70 ਲਾੱਟ ਦਾ ਕਾਰੋਬਾਰ ਹੋਇਆ। ਸੋਨੇ ਦੇ ਦਸੰਬਰ ਮਹੀਨੇ ਵਿਚ ਡਿਲੀਵਰੀ ਵਾਲੇ ਸੋਨੇ ਦੇ ਠੇਕੇ ਦੀ ਕੀਮਤ 352 ਰੁਪਏ ਭਾਵ 0.69% ਦੀ ਗਿਰਾਵਟ ਦੇ ਨਾਲ 50,300 ਰੁਪਏ ਪ੍ਰਤੀ 10 ਗ੍ਰਾਮ ਰਹਿ ਗਏ। ਇਸ ਵਿਚ 15,194 ਲਾਟ ਲਈ ਸੌਦਾ ਹੋਇਆ।

ਇਹ ਵੀ ਦੇਖੋ : ਧੀ ਦਿਵਸ 2020 : ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਇਸ ਤਰ੍ਹਾਂ ਕਰੋ ਯੋਜਨਾਬੰਦੀ, ਨਹੀਂ ਹੋਵੇਗੀ ਪੈਸੇ ਦੀ ਚਿੰਤਾ


Harinder Kaur

Content Editor

Related News