ਸੋਨੇ ''ਚ 75 ਰੁਪਏ ਦੀ ਗਿਰਾਵਟ, ਚਾਂਦੀ ''ਚ 121 ਰੁਪਏ ਦੀ ਤੇਜ਼ੀ

10/23/2020 5:41:28 PM

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 75 ਰੁਪਏ ਡਿੱਗ ਕੇ 51,069 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,144 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ।

ਹਾਲਾਂਕਿ, ਚਾਂਦੀ ਦੀ ਕੀਮਤ 121 ਰੁਪਏ ਦੀ ਤੇਜ਼ੀ ਨਾਲ 62,933 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਸ ਤੋਂ ਪਿਛਲੇ ਦਿਨ ਇਹ 62,812 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ।

ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਮੁੱਲ ਤੇਜ਼ੀ ਦਰਸਾਉਂਦਾ 1,908 ਡਾਲਰ ਪ੍ਰਤੀ ਔਂਸ ਸੀ, ਜਦੋਂ ਕਿ ਚਾਂਦੀ ਦਾ ਮੁੱਲ 24.72 ਡਾਲਰ ਪ੍ਰਤੀ ਔਂਸ ਸਥਿਰ ਰਿਹਾ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਡਾਲਰ ਸੂਚਕ ਅੰਕ ਦੇ ਉੱਚਾ ਰਹਿਣ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਅਮਰੀਕੀ ਪ੍ਰੋਤਸਾਹਨ ਪੈਕੇਜ ਨੂੰ ਲੈ ਕੇ ਬਾਜ਼ਾਰ ਦੀ ਅਨਿਸ਼ਚਿਤਤਾ ਕਾਰਨ ਸ਼ੁੱਕਰਵਾਰ ਨੂੰ ਉੱਪਰੀ ਦਾਇਰੇ 'ਚ ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਆਇਆ।''


Sanjeev

Content Editor

Related News