ਸੋਨੇ 'ਚ ਜੋਰਦਾਰ ਉਛਾਲ, ਚਾਂਦੀ 5900 ਰੁਪਏ ਹੋਈ ਮਹਿੰਗੀ, ਦੇਖੋ ਭਾਅ

08/05/2020 8:13:02 PM

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਭਾਰੀ ਤੇਜ਼ੀ ਦੇ ਸੰਕੇਤਾਂ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 1,365 ਰੁਪਏ ਵੱਧ ਕੇ 56,181 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ 5,972 ਰੁਪਏ ਦੇ ਭਾਰੀ ਉਛਾਲ ਨਾਲ 72,726 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜੋ ਮੰਗਲਵਾਰ ਨੂੰ 66,754 ਰੁਪਏ 'ਤੇ ਬੰਦ ਹੋਈ ਸੀ।

ਮੰਗਲਵਾਰ ਨੂੰ ਸੋਨੇ ਦੀ ਕੀਮਤ 54,816 ਰੁਪਏ ਪ੍ਰਤੀ ਦਸ ਗ੍ਰਾਮ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੌਮਾਂਤਰੀ ਕੀਮਤਾਂ 'ਚ ਭਾਰੀ ਤੇਜ਼ੀ ਆਉਣ ਤੋਂ ਪਿੱਛੋਂ ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 'ਚ 1,365 ਰੁਪਏ ਦੀ ਜ਼ੋਰਦਾਰ ਤੇਜ਼ੀ ਆਈ।'' ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਦਰਸਾਉਂਦਾ 2,032 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ 26.40 ਡਾਲਰ ਪ੍ਰਤੀ ਔਂਸ ਦੀ ਹੋ ਗਈ।

ਮੋਤੀ ਲਾਲ ਓਸਵਾਲ ਫਾਈਨੈਂਸ਼ਲ ਸਰਵਿਸਿਜ਼ ਦੇ ਕਮੋਡਿਟੀ ਤੇ ਵਿਦੇਸ਼ੀ ਮੁਦਰਾ ਡਿਵੀਜ਼ਨ ਦੇ ਮੁਖੀ ਕਿਸ਼ੋਰ ਨਾਰਨੇ ਨੇ ਕਿਹਾ, “ਸੋਨਾ ਅਤੇ ਚਾਂਦੀ ਇਸ ਸਾਲ ਹੁਣ ਤੱਕ ਦੀ ਸਭ ਤੋਂ ਵੱਧ ਰਿਟਰਨ ਦੇਣ ਵਾਲੀ ਸੰਪਤੀ ਹੈ। ਇਨ੍ਹਾਂ ਇਸ ਸਾਲ ਕ੍ਰਮਵਾਰ : 40 ਫੀਸਦੀ ਅਤੇ 50 ਫੀਸਦੀ ਰਿਟਰਨ ਦਿੱਤਾ ਹੈ।'' ਉੱਥੇ ਹੀ, ਪਟੇਲ ਨੇ ਕਿਹਾ, ''ਡਾਲਰ ਕਮਜ਼ੋਰ ਹੋਣ ਅਤੇ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਆਰਥਿਕ ਵਾਧਾ ਦਰ ਨੂੰ ਲੈ ਕੇ ਚਿੰਤਾਵਾਂ ਵਧਣ ਦੇ ਮੱਦੇਨਜ਼ਰ ਸੋਨੇ ਦੀ ਕੀਮਤ ਇਕ ਨਵੀਂ ਉਚਾਈ 'ਤੇ ਪਹੁੰਚ ਗਈ ਹੈ।''


Sanjeev

Content Editor

Related News