ਸੋਨਾ 36 ਹਜ਼ਾਰ ਹੋਣ ਦੇ ਕਰੀਬ, ਚਾਂਦੀ 855 ਰੁਪਏ ਉਛਲੀ

Friday, Jul 19, 2019 - 05:02 PM (IST)

ਸੋਨਾ 36 ਹਜ਼ਾਰ ਹੋਣ ਦੇ ਕਰੀਬ, ਚਾਂਦੀ 855 ਰੁਪਏ ਉਛਲੀ

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਪਿਛਲੇ ਸੈਸ਼ਨ 'ਚ ਰਹੀ ਜ਼ਬਰਦਸਤ ਤੇਜ਼ੀ ਦੇ ਨਾਲ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 36 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮਦੇ ਕਰੀਬ ਪਹੁੰਚਦੇ ਹੋਏ 280 ਰੁਪਏ ਚੜ੍ਹ ਕੇ 35,950 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ 855 ਰੁਪਏ ਪ੍ਰਤੀ ਦੀ ਵੱਡੀ ਛਲਾਂਗ ਲਗਾ ਕੇ 42,035 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ। ਸੰਸਾਰਕ ਪੱਧਰ 'ਤੇ ਪਿਛਲੇ ਦਿਨਾਂ ਕੀਮਤੀ ਧਾਤੂਆਂ 'ਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ ਸੀ। ਹਾਲਾਂਕਿ ਅੱਜ ਇਸ 'ਚ ਥੋੜ੍ਹੀ ਨਰਮੀ ਰਹੀ। ਸੋਨਾ ਹਾਜ਼ਿਰ 0.54 ਫੀਸਦੀ ਉਤਰ ਕੇ 1,438.28 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 0.89 ਫੀਸਦੀ ਚੜ੍ਹ ਕੇ 1,438.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਵਿਸ਼ਲੇਸ਼ਕਾਂ ਮੁਤਾਬਕ ਅਮਰੀਕਾ ਦੇ ਇਰਾਨ ਦੇ ਡਰੋਨ ਦੇ ਮਾਰ ਸੁੱਟਣ ਦੇ ਬਾਅਦ ਤਣਾਅ ਵਧਣ ਦੇ ਖਦਸ਼ੇ 'ਚ ਤੇਲ ਅਤੇ ਸੋਨੇ ਵਰਗੇ ਖੇਤਰ 'ਚ ਸੁਰੱਖਿਅਤ ਨਿਵੇਸ਼ ਦੇ ਕਾਰਨ ਇਹ ਤੇਜ਼ੀ ਆਈ ਹੈ। ਵਿਦੇਸ਼ਾਂ 'ਚ ਚਾਂਦੀ 0.03 ਫੀਸਦੀ ਉਤਰ ਕੇ 16.33 ਡਾਲਰ ਪ੍ਰਤੀ ਔਂਸ 'ਤੇ ਰਹੀ।


author

Aarti dhillon

Content Editor

Related News