ਸੋਨਾ 170 ਰੁਪਏ ਮਹਿੰਗਾ, ਚਾਂਦੀ 410 ਰੁਪਏ ਦੀ ਗਿਰਾਵਟ

02/10/2019 3:18:53 PM

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਦੌਰਾਨ ਆਮ ਵਿਵਾਹਿਕ ਗਹਿਣਾ ਮੰਗ ਰਹਿਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 170 ਰੁਪਏ ਦੀ ਹਫਤਾਵਾਰ ਵਾਧੇ ਨਾਲ 34,280 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਕਮੀ ਅਤੇ ਉਦਯੋਗਿਕ ਮੰਗ ਘਟਣ ਨਾਲ ਚਾਂਦੀ 410 ਰੁਪਏ ਦੀ ਗਿਰਾਵਟ ਦੇ ਨਾਲ 41,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਪਿਛਲੇ ਹਫਤੇ ਲੰਡਨ ਦਾ ਸੋਨਾ ਹਾਜ਼ਿਰ 3.05 ਡਾਲਰ ਦੀ ਹਫਤਾਵਾਰੀ ਗਿਰਾਵਟ ਦੇ ਨਾਲ ਸ਼ੁੱਕਰਵਾਰ ਨੂੰ ਹਫਤਵਾਰ 'ਤੇ 1,314.30 ਪ੍ਰਤੀ ਔਂਸ 'ਤੇ ਆ ਗਿਆ ਹੈ। ਅਪ੍ਰੈਲ ਦਾ ਅਮਰੀਕਾ ਸੋਨਾ ਵਾਇਦਾ ਵੀ 3.80 ਡਾਲਰ ਦੀ ਗਿਰਾਵਟ ਦੇ ਨਾਲ ਹਫਤਾਵਾਰ 'ਤੇ 1,318.20 ਡਾਲਰ ਪ੍ਰਤੀ ਔਂਸ 'ਤੇ ਆ ਗਿਆ। 
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸੰਸਾਰਿਕ ਪੱਧਰ 'ਤੇ ਪੀਲੀ ਧਾਤੂ ਨੇ ਲਗਾਤਾਰ ਦੋ ਹਫਤੇ ਦੀ ਤੇਜ਼ੀ ਖੋਹ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਾਰਕ ਗਿਰਾਵਟ ਕਾਰਨ ਬਾਵਜੂਦ ਸਥਾਨਕ ਬਾਜ਼ਾਰ 'ਚ ਇਸ ਦੀ ਚਮਕ ਤੇਜ਼ ਰਹੀ। ਹਾਲਾਂਕਿ ਉੱਚੇ ਭਾਅ ਕਾਰਨ ਘਰੇਲੂ ਬਾਜ਼ਾਰ 'ਚ ਗਹਿਣਾ ਖਰੀਦ ਹਲਕੀ ਸੁਸਤ ਪਈ ਹੈ ਪਰ ਸੰਸਾਰਕ ਮੌਸਮ ਹੋਣ ਕਾਰਨ ਗਾਹਕੀ ਠੀਕਠਾਕ ਹੈ। ਇਸ ਦੌਰਾਨ ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.05 ਡਾਲਰ ਫਿਸਲ ਕੇ ਹਫਤਾਵਾਰ 'ਤੇ 15.80 ਡਾਲਰ ਪ੍ਰਤੀ ਔਂਸ 'ਤੇ ਆ ਗਈ।  


Aarti dhillon

Content Editor

Related News