ਸੋਨਾ 170 ਰੁਪਏ ਟੁੱਟ ਕੇ ਇਕ ਹਫਤੇ ਦੇ ਹੇਠਲੇ ਪੱਧਰ ''ਤੇ

04/12/2019 3:54:07 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ ਦੇ 1,300 ਡਾਲਰ ਪ੍ਰਤੀ ਔਂਸ ਦੇ ਹੇਠਾਂ ਉਤਰਨ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ 'ਤੇ ਦਬਾਅ ਰਿਹਾ ਅਤੇ ਇਹ 170 ਰੁਪਏ ਫਿਸਲ ਕੇ ਕਰੀਬ ਇਕ ਹਫਤੇ ਦੇ ਹੇਠਲੇ ਪੱਧਰ 32,850 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵੀ 350 ਰੁਪਏ ਟੁੱਟ ਕੇ 38,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਕੌਮਾਂਤਰੀ ਬਾਜ਼ਾਰਾਂ 'ਚ ਵੀਰਵਾਰ ਨੂੰ ਸੋਨੇ 'ਚ ਦੋ ਹਫਤੇ ਦੀ ਸਭ ਤੋਂ ਵੱਡੀ ਇਕ ਦਿਨੀਂ ਗਿਰਾਵਟ ਦੇਖੀ ਗਈ ਅਤੇ ਇਹ ਇਕ ਫੀਸਦੀ ਤੋਂ ਵੀ ਜ਼ਿਆਦਾ ਟੁੱਟ ਗਿਆ। ਇਸਦਾ ਅਸਰ ਅੱਜ ਇਥੇ ਸਥਾਨਕ ਬਾਜ਼ਾਰਾਂ 'ਚ ਦੇਖਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਬੇਰੁਜ਼ਗਾਰੀ ਦਾਅਵਾ ਤਕਰੀਬਨ ਪੰਜ ਦਹਾਕੇ ਦੇ ਹੇਠਲੇ ਪੱਧਰ 'ਤੇ ਆਉਣ ਅਤੇ ਉਤਪਾਦਾਂ ਦੀਆਂ ਕੀਮਤਾਂ 'ਚ ਪੰਜ ਮਹੀਨੇ ਦੀ ਸਭ ਤੋਂ ਵੱਡੀ ਤੇਜ਼ੀ ਦੇ ਅੰਕੜਿਆਂ ਨਾਲ ਪੀਲੂ ਧਾਤੂ ਦਬਾਅ 'ਚ ਆ ਗਈ। ਸ਼ੁੱਕਰਵਾਰ ਨੂੰ ਡਾਲਰ 'ਚ ਆਈ ਨਰਮੀ ਨਾਲ ਸੋਨੇ 'ਚ ਥੋੜ੍ਹਾ ਸੁਧਾਰ ਦੇਖਿਆ ਗਿਆ, ਹਾਲਾਂਕਿ ਇਹ ਹੁਣ ਵੀ 1,300 ਡਾਲਰ ਦੇ ਹੇਠਾਂ ਬਣਿਆ ਹੋਇਆ ਹੈ। ਸੋਨਾ ਹਾਜ਼ਿਰ 3.15 ਡਾਲਰ ਚੜ੍ਹ ਕੇ 1,295 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 4.90 ਡਾਲਰ ਦੇ ਵਾਧੇ 'ਚ 1,298.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.11 ਡਾਲਰ ਚਮਕ ਕੇ 15.06 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਿਕੀ


Aarti dhillon

Content Editor

Related News