ਸੋਨਾ ਤੋੜੇਗਾ ਰਿਕਾਰਡ, 60 ਤੋਂ 70 ਹਜ਼ਾਰ ਰੁ: ਹੋ ਸਕਦਾ ਹੈ 10 ਗ੍ਰਾਮ

Saturday, Oct 03, 2020 - 11:40 PM (IST)

ਸੋਨਾ ਤੋੜੇਗਾ ਰਿਕਾਰਡ, 60 ਤੋਂ 70 ਹਜ਼ਾਰ ਰੁ: ਹੋ ਸਕਦਾ ਹੈ 10 ਗ੍ਰਾਮ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਜੋ ਗਿਰਾਵਟ ਆਈ ਸੀ, ਉਸ ਤੋਂ ਬਾਜ਼ਾਰ ਪੂਰੀ ਤਰ੍ਹਾਂ ਉਭਰਦੇ ਨਜ਼ਰ ਆ ਰਹੇ ਹਨ। ਜ਼ਿਆਦਾਤਰ ਸ਼ੇਅਰ ਬਾਜ਼ਾਰ ਕੋਰੋਨਾ ਤੋਂ ਪਹਿਲਾਂ ਦੇ ਪੱਧਰ 'ਤੇ ਆ ਚੁੱਕੇ ਹਨ ਜਾਂ ਉਸ ਦੇ ਨੇੜੇ-ਤੇੜੇ ਹਨ। ਇਸ ਵਿਚਕਾਰ ਸੋਨੇ ਦੀਆਂ ਕੀਮਤਾਂ 'ਚ ਉਤਾਰ-ਚੜਾਅ ਜਾਰੀ ਹੈ। ਸਰਾਫਾ ਬਾਜ਼ਾਰ 'ਚ ਸੋਨਾ ਆਪਣੇ ਉੱਚ ਪੱਧਰ ਤੋਂ 30 ਸਤੰਬਰ ਤੱਕ 5,684 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਚੁੱਕਾ ਹੈ। ਚਾਂਦੀ 7 ਅਗਸਤ ਦੇ ਆਪਣੇ ਉੱਚ ਪੱਧਰ ਤੋਂ 16,034 ਰੁਪਏ ਟੁੱਟ ਚੁੱਕੀ ਹੈ।

ਹੁਣ ਸਵਾਲ ਹੈ ਕਿ ਕੀ ਸੋਨਾ 45,000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ-ਤੇੜੇ ਆ ਜਾਏਗਾ? ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਸੋਨਾ ਹੋਰ ਸਸਤਾ ਹੋਵੇਗਾ ਤਾਂ ਤੁਹਾਡਾ ਅੰਦਾਜ਼ਾ ਗਲਤ ਵੀ ਹੋ ਸਕਦਾ ਹੈ, ਅਜਿਹਾ ਮਾਹਰਾਂ ਦਾ ਮੰਨਣਾ ਹੈ।

ਮਾਹਰਾਂ ਵੱਲੋਂ ਲੰਮੀ ਮਿਆਦ 'ਚ ਯਾਨੀ ਅਗਲੇ ਸਾਲ ਤੱਕ ਸੋਨਾ 60 ਤੋਂ ਲਗਭਗ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸਰਾਫਾ ਬਾਜ਼ਾਰ 'ਚ 7 ਅਗਸਤ 2020 ਨੂੰ ਸੋਨੇ ਦਾ ਹਾਜ਼ਰ ਮੁੱਲ 56,254 'ਤੇ ਖੁੱਲ੍ਹਿਆ ਸੀ, ਜੋ ਹੁਣ ਤੱਕ ਦਾ ਇਸ ਦਾ ਉੱਚ ਪੱਧਰ ਸੀ ਅਤੇ ਸ਼ਾਮ ਨੂੰ ਇਹ ਥੋੜ੍ਹੀ ਗਿਰਾਵਟ ਨਾਲ 56,126 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਉੱਥੇ ਹੀ, ਚਾਂਦੀ ਇਸ ਦਿਨ ਇਹ 76,008 ਰੁਪਏ ਪ੍ਰਤੀ ਕਿਲੋ 'ਤੇ ਖੁੱਲ੍ਹੀ ਸੀ ਅਤੇ 75,013 ਰੁਪਏ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ 'ਤੇ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ, ਇੰਨਾ ਹੋਵੇਗਾ ਸਸਤਾ!

ਮੋਤੀ ਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਜ਼ਿ 'ਚ ਕਮੋਡਿਟੀਜ਼ ਰਿਸਰਚ ਦੇ ਉਪ ਮੁਖੀ ਨਵਨੀਤ ਦਮਾਨੀ ਨੇ ਕਿਹਾ ਕਿ ਹਾਲ ਹੀ ਦਿਨਾਂ 'ਚ ਸੋਨੇ ਦਾ ਮੁੱਲ ਉਚਾਈ ਤੋਂ ਡਿਗ ਕੇ 50,000 ਰੁਪਏ ਦੇ ਘੇਰੇ 'ਚ ਆਇਆ ਹੈ, ਜਦੋਂ ਕਿ ਚਾਂਦੀ ਲਗਭਗ 60,000 ਰੁਪਏ ਦੇ ਘੇਰੇ 'ਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਨ੍ਹਾਂ 'ਚ ਉਤਾਰ-ਚੜਾਅ ਜਾਰੀ ਰਹਿ ਸਕਦਾ ਹੈ। ਮਹਾਰਾਂ ਦਾ ਮੰਨਣਾ ਹੈ ਕਿ ਸੋਨਾ ਅਤੇ ਚਾਂਦੀ ਹੁਣ ਵੀ ਨਿਵੇਸ਼ਕਾਂ ਲਈ ਆਕਰਸ਼ਕ ਹਨ। ਅਗਲੇ 18 ਮਹੀਨਿਆਂ 'ਚ ਸੋਨਾ 65,000-67,000 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਜਾ ਸਕਦਾ ਹੈ। ਇਸੇ ਤਰ੍ਹਾਂ ਚਾਂਦੀ 80 ਤੋਂ 88 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਛੂਹ ਸਕਦੀ ਹੈ।


author

Sanjeev

Content Editor

Related News