ਕੇਰਲ ''ਚ ਕਰਜ਼ਦਾਰਾਂ ਨੂੰ ਰਾਹਤ ਦੇ ਸਕਦੀਆਂ ਹਨ ਗੋਲਡ ਲੋਨ ਕੰਪਨੀਆਂ
Wednesday, Aug 29, 2018 - 12:32 PM (IST)
ਕੋਲਕਾਤਾ—ਕੇਰਲ 'ਚ ਹੜ੍ਹ ਦੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਅਜਿਹੇ ਲੋਕਾਂ ਨੂੰ ਗੋਲਡ ਲੋਨ ਨਾਨ-ਬੈਂਕਿੰਗ ਫਾਈਨੈਂਸ ਕੰਪਨੀਆਂ (ਐੱਨ.ਬੀ.ਐੱਫ.ਸੀ.) ਤੋਂ ਕੁਝ ਰਾਹਤ ਮਿਲ ਸਕਦੀ ਹੈ ਜੋ ਲੋਨ ਦੀ ਕਿਸਤ ਨਹੀਂ ਚੁਕਾ ਪਾਏ ਹਨ। ਮਣਪੁੱਰਮ ਫਾਈਨੈਂਸ, ਮੁਥੂਟ ਫਾਈਨੈਂਸ ਅਤੇ ਯੁਨਿਮਨੀ ਵਰਗੀਆਂ ਕੁਝ ਛੋਟੀਆਂ ਕੰਪਨੀਆਂ ਦਾ ਮੁੱਖ ਬਿਜ਼ਨੈੱਸ ਗੋਲਡ ਦੇ ਬਦਲੇ ਲੋਨ ਦੇਣਾ ਹੈ। ਕੇਰਲ 'ਚ ਸਭ ਤੋਂ ਭਿਆਨਕ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਅਜਿਹੇ 'ਚ ਗੋਲਡ ਲੋਨ ਕੰਪਨੀਆਂ ਜ਼ਿੰਦਗੀ ਦੀ ਪਟਰੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਦੀ ਸੋਚ ਰਹੀਆਂ ਹਨ।
ਯੁਨਿਮਨੀ ਇੰਡੀਆ ਦੇ ਮੈਨੇਜ਼ਿੰਗ ਡਾਇਰੈਕਟਰ ਅਤੇ ਸੀ.ਈ.ਓ., ਅਮਿਤ ਸਕਸੈਨਾ ਨੇ ਈ.ਟੀ. ਨੂੰ ਦੱਸਿਆ ਕਿ ਹੜ੍ਹ ਦੌਰਾਨ ਜੋ ਲੋਕ ਲੋਨ ਦੀ ਕਿਸਤ ਨਹੀਂ ਚੁਕਾ ਪਾਏ ਹਨ ਅਸੀਂ ਉਨ੍ਹਾਂ ਨੂੰ ਇਸ ਦੇ ਲਈ ਗ੍ਰੇਸ ਪੀਰੀਅਡ ਦੇ ਰਹੇ ਹਾਂ। ਕੰਪਨੀ ਦਾ ਕੇਰਲ 'ਚ ਕਰੀਬ 100 ਕਰੋੜ ਰੁਪਏ ਦਾ ਗੋਲਡ ਲੋਨ ਬਿਜ਼ਨੈੱਸ ਹੈ। ਮਣਪੁੱਰਮ ਫਾਈਨੈਂਸ ਦੇ ਮੈਨੇਜ਼ਿੰਗ ਡਾਇਰੈਕਟਰ ਅਤੇ ਸੀ.ਈ.ਓ., ਵੀ.ਪੀ.ਨੰਦਕੁਮਾਰ ਨੇ ਦੱਸਿਆ ਕਿ ਅਸੀਂ ਨਿਸ਼ਚਿਤ ਤੌਰ 'ਤੇ ਇਕ ਸਹਾਨੁਭੂਤੀ ਵਾਲਾ ਰਵੱਈਆ ਰੱਖਾਂਗੇ ਪਰ ਅਸੀਂ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਹੈ। ਸਾਡੇ ਗੋਲਡ ਲੋਨ ਪੋਰਟਫੋਲੀਓ 'ਚ ਕੇਰਲ ਦੀ ਹਿੱਸੇਦਾਰੀ 6.4 ਫੀਸਦੀ ਕੀਤੀ ਹੈ।
ਕੰਪਨੀ ਦਾ ਕੇਰਲ 'ਚ ਗੋਲਡ ਲੋਨ ਪੋਰਟਫੋਲੀਓ 800 ਕਰੋੜ ਰੁਪਏ ਤੋਂ ਕੁੱਝ ਜ਼ਿਆਦਾ ਦਾ ਹੈ। ਮਣਪੁੱਰਮ ਦਾ ਦੇਸ਼ ਭਰ 'ਚ 12,600 ਕਰੋੜ ਰੁਪਏ ਦਾ ਗੋਲਡ ਲੋਨ ਪੋਰਟਫੋਲੀਓ ਹੈ। ਨੰਦਕੁਮਾਰ ਨੇ ਕਿਹਾ ਕਿ ਕੇਰਲ 'ਚ ਗੋਲਡ ਲੋਨ 'ਚ ਵਾਧਾ ਹੋ ਸਕਦਾ ਹੈ ਕਿਉਂਕਿ ਲੋਕ ਘਰ ਦੁਬਾਰਾ ਬਣਾਉਣ ਜਾਂ ਹੜ੍ਹ ਦੇ ਕਾਰਨ ਹੋਈਆਂ ਹੋਰ ਮੁਸ਼ਕਿਲਾਂ ਤੋਂ ਨਿਪਟਨ ਲਈ ਸੋਨਾ ਗਹਿਣੇ ਰੱਖ ਸਕਦੇ ਹਨ ਜਾਂ ਉਸ ਨੂੰ ਵੇਚ ਸਕਦੇ ਹਨ। ਯੁਨਿਮਨੀ ਦੇ ਸਕਸੈਨਾ ਨੇ ਕਿਹਾ ਕਿ ਅਸੀਂ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਲੋਨ ਦਾ ਪ੍ਰਚਾਰ ਕਰਾਂਗੇ। ਉਨ੍ਹਾਂ ਦੱਸਿਆ ਕਿ ਕੰਪਨੀ ਜ਼ਿਆਦਾ ਸਮੇਂ ਵਾਲੇ ਲੋਨ ਦੀ ਪੇਸ਼ਕਸ਼ ਵੀ ਕਰ ਸਕਦੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ 75 ਫੀਸਦੀ ਤੋਂ ਜ਼ਿਆਦਾ ਲੋਨ ਟੂ ਵੈਲਿਊ ਰੋਸ਼ਿਓ ਦੀ ਪੇਸ਼ਕਸ਼ ਕਰਨ 'ਤੇ ਰੋਕ ਲਗਾਈ ਹੈ। ਜੇਕਰ ਕੋਈ ਵਿਅਕਤੀ 1 ਲੱਖ ਰੁਪਏ ਦੀ ਗੋਲਡ ਜਿਊਲਰੀ ਗਹਿਣੇ ਰੱਖਦਾ ਹੈ ਤਾਂ ਉਸ ਦੇ ਬਦਲੇ 'ਚ ਸਿਰਫ 75,000 ਰੁਪਏ ਤੱਕ ਦਾ ਲੋਨ ਹੀ ਮਿਲ ਸਕਦਾ ਹੈ।
