ਸਾਲ 2022 ਦੀ ਦੂਜੀ ਛਿਮਾਹੀ ਵਿਚ ਸੋਨੇ ਦੇ 55,000 ਦੇ ਪੱਧਰ ਉੱਤੇ ਪੁੱਜਣ ਦੀ ਉਮੀਦ
Friday, Dec 31, 2021 - 11:38 AM (IST)
ਮੁੰਬਈ (ਭਾਸ਼ਾ) - ਬੀਤੇ ਸਾਲ ਦੀ ਦੂਜੀ ਛਿਮਾਹੀ ਵਿਚ ਭਾਵੇਂ ਹੀ ਸੋਨੇ ਦੀ ਚਮਕ ਥੋੜ੍ਹੀ ਫਿੱਕੀ ਪਈ ਹੋਵੇ ਪਰ ਆਉਣ ਵਾਲੇ ਸਾਲ ’ਚ ਇਸ ਦੇ ਆਪਣੀ ਗਵਾਚੀ ਚਮਕ ਫਿਰ ਹਾਸਲ ਕਰ ਲੈਣ ਦੀ ਉਮੀਦ ਹੈ। ਮਹਾਮਾਰੀ ਅਤੇ ਮਹਿੰਗਾਈ ਨਾਲ ਜੁਡ਼ੀਆਂ ਚਿੰਤਾਵਾਂ ਦੌਰਾਨ ਸੁਰੱਖਿਅਤ ਨਿਵੇਸ਼ ਮੰਨਿਆ ਜਾਣ ਵਾਲਾ ਸੋਨਾ ਇਕ ਵਾਰ ਫਿਰ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਪਹੁੰਚ ਸਕਦਾ ਹੈ। ਸਾਲ 2020 ਵਿਚ ‘ਕੋਵਿਡ-19’ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਸੋਨੇ ਨੇ ਖੂਬ ਰਫਤਾਰ ਫੜੀ ਸੀ ਅਤੇ ਇਹ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਤੱਕ ਪਹੁੰਚ ਗਿਆ ਸੀ ਪਰ ਸਾਲ 2021 ਇਸ ਲਈ ਓਨਾ ਚੰਗਾ ਸਾਲ ਸਾਬਤ ਨਹੀਂ ਹੋਇਆ।
ਸ਼ੇਅਰ ਬਾਜ਼ਾਰਾਂ ’ਚ ਜਾਰੀ ਤੇਜ਼ੀ ਦੌਰਾਨ ਸੋਨੇ ਨੂੰ ਲੈ ਕੇ ਨਿਵੇਸ਼ਕਾਂ ਦੀ ਖਿੱਚ ਘੱਟ ਹੋ ਗਈ। ਇਸ ਵਜ੍ਹਾ ਨਾਲ ਸੋਨਾ ਇਸ ਸਮੇਂ ਕਰੀਬ 48,000 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਉੱਤੇ ਕਾਰੋਬਾਰ ਕਰ ਰਿਹਾ ਹੈ। ਇਹ ਭਾਅ ਸੋਨੇ ਦੇ ਸਭ ਤੋਂ ਉੱਚ ਪੱਧਰ ਤੋਂ ਕਰੀਬ 14 ਫੀਸਦੀ ਘੱਟ ਹੈ ਅਤੇ ਜਨਵਰੀ 2021 ਦੀ ਤੁਲਣਾ ਵਿਚ ਵੀ 4 ਫੀਸਦੀ ਹੇਠਾਂ ਹੈ। ਇਸ ਗਿਰਾਵਟ ਦੇ ਬਾਵਜੂਦ ਸੋਨੇ ਦਾ ਮੌਜੂਦਾ ਪੱਧਰ ਵੀ ਕੁਲ ਅੰਤਰਰਾਸ਼ਟਰੀ ਕੀਮਤਾਂ ਦੀ ਤੁਲਣਾ ਵਿਚ 3 ਫੀਸਦੀ ਜ਼ਿਆਦਾ ਹੈ, ਜਿਸ ਲਈ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਜ਼ਿੰਮੇਦਾਰ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, GST ਰਿਟਰਨ ਭਰਨ ਦੀ ਸਮਾਂ ਸੀਮਾ ਦੋ ਮਹੀਨੇ ਵਧਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।