ਸੋਨਾ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਰੇਟ

07/23/2017 12:26:25 PM

ਨਵੀਂ ਦਿੱਲੀ— ਸੋਨੇ ਦੀਆਂ ਕੀਮਤਾਂ 'ਚ ਦੂਜੇ ਹਫਤੇ ਤੇਜ਼ੀ ਜਾਰੀ ਰਹੀ। ਵਿਦੇਸ਼ਾਂ 'ਚ ਮਜ਼ਬੂਤੀ ਦੇ ਰੁਖ਼ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 29,150 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ 100 ਰੁਪਏ ਦੀ ਤੇਜ਼ੀ ਦਰਸਾਉਂਦਾ 29,000 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਹਾਲਾਂਕਿ ਗਿੰਨੀ 24,400 ਰੁਪਏ ਪ੍ਰਤੀ 8 ਗ੍ਰਾਮ 'ਤੇ ਸਥਿਰ ਰਹੀ। ਉੱਥੇ ਹੀ ਚਾਂਦੀ ਵੀ ਮੰਗ ਵਧਣ ਕਾਰਨ ਚਮਕ ਉੱਠੀ ਅਤੇ 39,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 
ਬਾਜ਼ਾਰ ਮਾਹਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਮਜ਼ਬੂਤੀ ਦੇ ਰੁਖ਼ ਦੇ ਇਲਾਵਾ ਘਰੇਲੂ ਹਾਜ਼ਰ ਬਾਜ਼ਾਰ 'ਚ ਅਗਲੇ ਤਿਉਹਾਰੀ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਾ ਵਿਕਰੇਤਾਵਾਂ ਵੱਲੋਂ ਖਰੀਦਦਾਰੀ ਵਧਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। 
ਨਿਊਯਾਰਕ 'ਚ ਸੋਨੇ ਦੀ ਕੀਮਤ
ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਤੇਜ਼ੀ ਦਰਸਾਉਂਦਾ 1,254.50 ਡਾਲਰ ਪ੍ਰਤੀ ਔਂਸ ਅਤੇ ਚਾਂਦੀ 16.50 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਏ। ਇਸ ਵਿਚਕਾਰ ਮੌਸਮੀ ਅਤੇ ਤਿਉਹਾਰੀ ਮੰਗ ਕਾਰਨ ਚਾਲੂ ਮਾਲੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ ਦੇਸ਼ ਦਾ ਸਵਰਣ ਦਰਾਮਦ (ਇੰਪੋਰਟ) ਦੁਗਣੇ ਤੋਂ ਵਧ ਕੇ 11.50 ਅਰਬ ਡਾਲਰ ਦਾ ਹੋ ਗਿਆ।


Related News