11 ਮਹੀਨਿਆਂ ''ਚ 30 ਫੀਸਦੀ ਘਟੀ ਸੋਨੇ ਦੀ ਦਰਾਮਦ, ਇਸ ਕਾਰਨ ਘੱਟ ਹੋਇਆ ਆਯਾਤ
Sunday, Apr 09, 2023 - 02:56 PM (IST)
ਨਵੀਂ ਦਿੱਲੀ - ਦੇਸ਼ ਦੀ ਸੋਨੇ ਦੀ ਦਰਾਮਦ ਪਿਛਲੇ ਵਿੱਤੀ ਸਾਲ (ਅਪ੍ਰੈਲ-ਫਰਵਰੀ 2023) ਦੇ ਪਹਿਲੇ 11 ਮਹੀਨਿਆਂ ਦੌਰਾਨ ਲਗਭਗ 30 ਫੀਸਦੀ ਘਟ ਕੇ 31.8 ਅਰਬ ਡਾਲਰ ਰਹਿ ਗਈ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਮਿਲੀ ਹੈ। ਉੱਚ ਕਸਟਮ ਡਿਊਟੀ ਦਰਾਂ ਅਤੇ ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਸੋਨੇ ਦੀ ਦਰਾਮਦ ਵਿੱਚ ਕਮੀ ਆਈ ਹੈ। ਧਿਆਨ ਦੇਣ ਯੋਗ ਹੈ ਕਿ ਸੋਨੇ ਦੀ ਦਰਾਮਦ ਦੇਸ਼ ਦੇ ਚਾਲੂ ਖਾਤੇ ਦੇ ਘਾਟੇ (CAD) ਨੂੰ ਪ੍ਰਭਾਵਿਤ ਕਰਦੀ ਹੈ।
ਵਿੱਤੀ ਸਾਲ 2021-22 ਦੀ ਇਸੇ ਮਿਆਦ 'ਚ ਪੀਲੀ ਧਾਤੂ ਦੀ ਦਰਾਮਦ 45.2 ਅਰਬ ਡਾਲਰ ਸੀ। ਅਗਸਤ 2022 ਤੋਂ, ਸੋਨੇ ਦੀ ਦਰਾਮਦ ਨਕਾਰਾਤਮਕ ਰਹੀ ਹੈ। ਹਾਲਾਂਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ 'ਚ ਚਾਂਦੀ ਦੀ ਦਰਾਮਦ 66 ਫੀਸਦੀ ਵਧ ਕੇ 5.3 ਅਰਬ ਡਾਲਰ 'ਤੇ ਪਹੁੰਚ ਗਈ ਹੈ। ਸੋਨੇ ਦੀ ਦਰਾਮਦ ਵਿੱਚ ਤੇਜ਼ੀ ਨਾਲ ਗਿਰਾਵਟ ਦੇ ਬਾਵਜੂਦ, ਇਸ ਨੇ ਦੇਸ਼ ਦੇ ਵਪਾਰ ਘਾਟੇ ਨੂੰ ਘਟਾਉਣ ਵਿੱਚ ਮਦਦ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : Honda ਦੀ ਇਸ ਬਾਈਕ 'ਚ ਆਈ ਗੜਬੜ, ਪਿਛਲੇ ਸਾਲ ਵੇਚੇ ਗਏ ਮੋਟਰਸਾਈਕਲਾਂ ਨੂੰ
ਦਰਾਮਦ ਅਤੇ ਨਿਰਯਾਤ ਵਿੱਚ ਅੰਤਰ ਨੂੰ ਵਪਾਰ ਘਾਟਾ ਕਿਹਾ ਜਾਂਦਾ ਹੈ। ਅਪ੍ਰੈਲ-ਫਰਵਰੀ, 2022-23 ਵਿੱਚ ਵਪਾਰ ਘਾਟਾ 247.52 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 172.53 ਅਰਬ ਡਾਲਰ ਸੀ। ਉਦਯੋਗ ਮਾਹਿਰਾਂ ਮੁਤਾਬਕ ਸੋਨੇ 'ਤੇ ਉੱਚ ਦਰਾਮਦ ਡਿਊਟੀ ਅਤੇ ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ ਕਾਰਨ ਇਸ ਦੀ ਦਰਾਮਦ 'ਚ ਕਮੀ ਆਈ ਹੈ।
ਜੈਮਸ ਐਂਡ ਜਵੈਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ (ਜੀਜੇਈਪੀਸੀ) ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੋਲੀਨ ਸ਼ਾਹ ਨੇ ਕਿਹਾ, “ਭਾਰਤ ਨੇ ਅਪ੍ਰੈਲ-ਜਨਵਰੀ, 2023 ਦੌਰਾਨ ਲਗਭਗ 600 ਟਨ ਸੋਨਾ ਆਯਾਤ ਕੀਤਾ ਹੈ। ਉੱਚ ਦਰਾਮਦ ਡਿਊਟੀ ਕਾਰਨ ਇਹ ਘਟਿਆ ਹੈ। ਸਰਕਾਰ ਨੂੰ ਘਰੇਲੂ ਉਦਯੋਗ ਦੀ ਮਦਦ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਡਿਊਟੀ ਹਿੱਸੇ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਮਾਤਰਾ ਦੇ ਲਿਹਾਜ਼ ਨਾਲ ਦੇਸ਼ ਸਾਲਾਨਾ 800-900 ਟਨ ਸੋਨੇ ਦੀ ਦਰਾਮਦ ਕਰਦਾ ਹੈ। ਪਿਛਲੇ ਵਿੱਤੀ ਸਾਲ ਦੇ 11 ਮਹੀਨਿਆਂ ਦੌਰਾਨ ਰਤਨ ਅਤੇ ਗਹਿਣਿਆਂ ਦਾ ਨਿਰਯਾਤ 0.3 ਫੀਸਦੀ ਘੱਟ ਕੇ 35.2 ਅਰਬ ਡਾਲਰ ਰਹਿ ਗਿਆ। CAD ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਪਿਛਲੇ ਸਾਲ ਸੋਨੇ 'ਤੇ ਦਰਾਮਦ ਡਿਊਟੀ 10.75 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਅਮਰੀਕਾ ਦੌਰੇ 'ਤੇ ਜਾਣਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, IMF ਵਿਸ਼ਵ ਬੈਂਕ ਦੀ ਬੈਠਕ 'ਚ ਲੈਣਗੇ ਹਿੱਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।