ਸੋਨਾ 48 ਹਜ਼ਾਰ 'ਤੇ ਪੁੱਜਾ, ਕ੍ਰਿਪਟੋਕਰੰਸੀ 'ਤੇ ਰੋਕ ਨਾਲ ਗੋਲਡ ਮਾਰੇਗਾ ਉਛਾਲ!

Thursday, May 20, 2021 - 05:21 PM (IST)

ਸੋਨਾ 48 ਹਜ਼ਾਰ 'ਤੇ ਪੁੱਜਾ, ਕ੍ਰਿਪਟੋਕਰੰਸੀ 'ਤੇ ਰੋਕ ਨਾਲ ਗੋਲਡ ਮਾਰੇਗਾ ਉਛਾਲ!

ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਤੇਜ਼ੀ ਦਾ ਰੁਖ਼ ਰਹਿਣ ਨਾਲ ਰਾਸ਼ਟਰੀ ਰਾਜਧਾਨੀ ਵਿਚ ਵੀਰਵਾਰ ਨੂੰ ਸੋਨੇ-ਚਾਂਦੀ ਵਿਚ ਤੇਜ਼ੀ ਦਰਜ ਹੋਈ। ਸੋਨਾ ਫਿਰ 48 ਹਜ਼ਾਰ ਰੁਪਏ ਦੇ ਪੱਧਰ 'ਤੇ ਲਗਭਗ ਪਹੁੰਚ ਚੁੱਕਾ ਹੈ। ਸੋਨੇ ਦੀ ਕੀਮਤ ਅੱਜ 237 ਰੁਪਏ ਚੜ੍ਹ ਕੇ 47,994 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ ਹੈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। 

ਇਸ ਤੋਂ ਪਿਛਲੇ ਸੈਸ਼ਨ ਵਿਚ ਇਹ 47,757 ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਉੱਥੇ ਹੀ, ਚਾਂਦੀ 153 ਰੁਪਏ ਦੀ ਤੇਜ਼ੀ ਨਾਲ 71,421 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 71,268 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿਚ ਇਸ ਦੌਰਾਨ ਸੋਨਾ ਤੇਜ਼ੀ ਨਾਲ 1,874 ਡਾਲਰ ਪ੍ਰਤੀ ਔਂਸ 'ਤੇ ਸੀ। ਚਾਂਦੀ 27.80 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਸੋਨੇ ਦੀ ਇਕ ਵਾਰ ਫਿਰ ਮੰਗ ਵੱਧ ਰਹੀ ਹੈ, ਅਜਿਹੇ ਵਿਚ ਇਹ 50 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦਾ ਪੱਧਰ ਜਲਦ ਹੀ ਪਾਰ ਕਰ ਸਕਦਾ ਹੈ। ਚੀਨ ਨੇ ਕ੍ਰਿਪਟੋਕਰੰਸੀ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ, ਨਾਲ ਹੀ ਸਾਰੇ ਵਿੱਤੀ ਸੰਸਥਾਨਾ ਤੇ ਪੇਮੈਂਟ ਕੰਪਨੀਆਂ 'ਤੇ ਕ੍ਰਿਪਟੋ ਵਿਚ ਲੈਣ-ਦੇਣ ਦੀ ਸਰਵਿਸ ਦੇਣ 'ਤੇ ਰੋਕ ਲਾਈ ਗਈ ਹੈ। ਇਸ ਨਾਲ ਵੀ ਸੋਨੇ ਨੂੰ ਸਮਰਥਨ ਮਿਲ ਸਕਦਾ ਹੈ। ਨਿਵੇਸ਼ਕ ਕ੍ਰਿਪਟੋਕਰੰਸੀ ਵਿਚੋਂ ਪੈਸਾ ਕੱਢ ਕੇ ਸੋਨੇ ਵਿਚ ਨਿਵੇਸ਼ ਕਰ ਸਕਦੇ ਹਨ, ਜਿਸ ਨਾਲ ਸੋਨਾ ਇਕ ਵਾਰ ਫਿਰ ਵੱਡੀ ਛਲਾਂਗ ਮਾਰ ਸਕਦਾ ਹੈ।


author

Sanjeev

Content Editor

Related News