ਸੋਨੇ ਨੇ ਦਿੱਤਾ 15 ਫ਼ੀਸਦੀ ਦਾ ਰਿਟਰਨ, ਪਰ ਗਲੋਬਲ ਪੱਧਰ ’ਤੇ ਲਗਾਤਾਰ ਤੀਜੇ ਸਾਲ ਗੋਲਡ ETF ’ਚ ਘਟਿਆ ਨਿਵੇਸ਼
Thursday, Jan 11, 2024 - 10:35 AM (IST)
ਨਵੀਂ ਦਿੱਲੀ (ਇੰਟ.)– ਗੋਲਡ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ 2023 ਦੌਰਾਨ 15 ਫ਼ੀਸਦੀ ਦਾ ਰਿਟਰਨ ਦਿੱਤਾ ਹੈ। ਅਮਰੀਕਾ ਵਿਚ ਵਿਆਜ਼ ਦਰਾਂ ’ਚ ਤੇਜ਼ੀ ਦੇ ਮਾਹੌਲ ’ਚ ਗੋਲਡ ਦਾ ਇਹ ਪ੍ਰਦਰਸ਼ਨ ਬਿਨਾਂ ਸ਼ੱਕ ਅਹਿਮੀਅਤ ਰੱਖਦਾ ਹੈ। ਸੈਂਟਰਲ ਬੈਂਕਾਂ ਵਲੋਂ ਸੋਨੇ ਦੀ ਹੋ ਰਹੀ ਜ਼ਬਰਦਸਤ ਖਰੀਦਦਾਰੀ ਅਤੇ ਜੀਓ ਸਿਆਸੀ ਤਣਾਅ ਸੋਨੇ ਦੀਆਂ ਕੀਮਤਾਂ ਲਈ ਸਭ ਤੋਂ ਵੱਧ ਮਦਦਗਾਰ ਰਹੇ ਪਰ ਇਨਵੈਸਟਮੈਂਟ ਡਿਮਾਂਡ ਯਾਨੀ ਗੋਲਡ ਈ. ਟੀ. ਐੱਫ. ਵਿਚ ਨਿਵੇਸ਼ 2023 ਦੌਰਾਨ ਲਗਾਤਾਰ ਤੀਜੇ ਸਾਲ ਘਟਿਆ।
ਇਹ ਵੀ ਪੜ੍ਹੋ - Gold Silver Price: ਲੋਹੜੀ ਦੇ ਤਿਉਹਾਰ ਤੋਂ ਪਹਿਲਾ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਕਿੰਨੀ ਹੋਈ ਕੀਮਤ
ਇਸ ਤੋਂ ਪਹਿਲਾਂ ਜਦੋਂ 2020 ਵਿਚ ਸੋਨੇ ਨੇ ਰਿਕਾਰਡ ਬਣਾਇਆ ਸੀ ਤਾਂ ਕੀਮਤਾਂ ਨੂੰ ਸਭ ਤੋਂ ਵੱਧ ਸਪੋਰਟ ਇਨਵੈਸਟਮੈਂਟ ਮੰਗ ਤੋਂ ਮਿਲਿਆ ਸੀ ਪਰ 2023 ਵਿਚ ਸਥਿਤੀ ਵੱਖ ਰਹੀ। ਕੀਮਤਾਂ ਵਿਚ ਤੂਫਾਨੀ ਤੇਜ਼ੀ ਦੇ ਬਾਵਜੂਦ ਇਨਵੈਸਟਮੈਂਟ ਮੰਗ ਸੁਸਤ ਪਈ ਰਹੀ। ਮਾਰਚ-ਮਈ 2023 ਦੀ ਮਿਆਦ ਨੂੰ ਕੱਢ ਦਈਏ ਤਾਂ ਅਪ੍ਰੈਲ 2022 ਤੋਂ ਤੇਜ਼ੀ ਬਰਕਰਾਰ ਤਾਂ ਹੀ ਰਹਿ ਸਕਦੀ ਹੈ, ਜਦੋਂ ਇਨਵੈਸਟਮੈਂਟ ਡਿਮਾਂਡ ਰਫ਼ਤਾਰ ਫੜ ਲਵੇ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
2023 ਦੌਰਾਨ ਕਿੱਥੋਂ ਤੱਕ ਪੁੱਜੀਆਂ ਸੋਨੇ ਦੀਆਂ ਕੀਮਤਾਂ?
ਸੋਨੇ ਦੀ ਕੀਮਤਾਂ 4 ਦਸੰਬਰ 2023 ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰ ਦੋਹਾਂ ਵਿਚ ਆਪਣੇ ਆਲ ਟਾਈਮ ਹਾਈ ’ਤੇ ਪੁੱਜ ਗਈਆਂ। ਅੰਤਰਰਾਸ਼ਟਰੀ ਮਾਰਕੀਟ ਵਿਚ 4 ਦਸੰਬਰ ਨੂੰ ਸਪੌਟ ਗੋਲਡ ਇੰਟ੍ਰਾਡੇ ਟ੍ਰੇਡਿੰਗ ਵਿਚ ਵਧ ਕੇ 2,135.39 ਡਾਲਰ ਪ੍ਰਤੀ ਓਂਸ ਦੀ ਰਿਕਾਰਡ ਉਚਾਈ ਤੱਕ ਚਲਾ ਗਿਆ। ਇਸ ਤਰ੍ਹਾਂ ਯੂ. ਐੱਸ. ਫਰਵਰੀ ਗੋਲਡ ਫਿਊਚਰਸ ਵੀ 2,152.30 ਦੀ ਰਿਕਾਰਡ ਉਚਾਈ ਤੱਕ ਜਾ ਪੁੱਜਾ ਜਦ ਕਿ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਤੋਂ ਠੀਕ ਇਕ ਦਿਨ ਪਹਿਲਾਂ ਯਾਨੀ 6 ਅਕਤੂਬਰ ਨੂੰ ਇੰਟਰਨੈਸ਼ਨਲ ਮਾਰਕੀਟ ’ਚ ਸਪੌਟ ਗੋਲਡ 1,809.50 ਡਾਲਰ ਪ੍ਰਤੀ ਓਂਸ ਦੇ ਆਪਣੇ 7 ਮਹੀਨਿਆਂ ਦੇ ਹੇਠਲੇ ਪੱਧਰ ਤੱਕ ਚਲਾ ਗਿਆ ਸੀ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਘਰੇਲੂ ਬਾਜ਼ਾਰ ਵਿਚ 4 ਦਸੰਬਰ 2023 ਨੂੰ ਇੰਟ੍ਰਾਡੇ ਟ੍ਰੇਡਿੰਗ ਵਿਚ ਬੈਂਚਮਾਰਕ ਫਰਵਰੀ ਫਿਊਚਰਸ ਕਾਂਟ੍ਰੈਕਟ ਐੱਮ. ਸੀ. ਐਕਸ. ਉੱਤੇ ਵਧ ਕੇ 64,063 ਰੁਪਏ ਪ੍ਰਤੀ 10 ਗ੍ਰਾਮ ਦੇ ਆਲ ਟਾਈਮ ਹਾਈ ’ਤੇ ਪੁੱਜ ਗਿਆ ਸੀ। ਅਪ੍ਰੈਲ ਕਾਂਟ੍ਰੈਕਟ ਤਾਂ ਇਸ ਤੋਂ ਵੀ ਅੱਗੇ ਜਾ ਕੇ ਅੱਜ 64,450 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਹਾਈ ਤੱਕ ਚਲਾ ਗਿਆ ਸੀ। ਹਾਲਾਂਕਿ ਉਸ ਤੋਂ ਬਾਅਦ ਕੀਮਤਾਂ ਹੇਠਾਂ ਆ ਗਈਆਂ ਹਨ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8