ਸੋਨਾ 180 ਰੁਪਏ ਚਮਕਿਆ, ਚਾਂਦੀ 390 ਰੁਪਏ ਉਛਲੀ

11/17/2019 3:34:44 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਲ 'ਤੇ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 180 ਰੁਪਏ ਚੜ੍ਹ ਕੇ 39,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ 390 ਰੁਪਏ ਛਲਕ ਕੇ ਹਫਤਾਵਾਰ 'ਤੇ 45,840 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।
ਕਾਰੋਬਾਰੀਆਂ ਨੇ ਦੱਸਿਆ ਕਿ ਬਾਜ਼ਾਰਾਂ 'ਚ ਮੰਗ ਸੁਸਤ ਹੈ ਪਰ ਸੰਸਾਰਕ ਤੇਜ਼ੀ ਦੇ ਬਲ 'ਤੇ ਘਰੇਲੂ ਪੱਧਰ 'ਤੇ ਕੀਮਤੀ ਧਾਤੂਆਂ 'ਚ ਤੇਜ਼ੀ ਦਿਸ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਛਲੇ ਸੋਨਾ ਹਾਜ਼ਿਰ 3.30 ਡਾਲਰ ਵਧ ਕੇ 1,467.85 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.50 ਡਾਲਰ ਉਠ ਕੇ 1,468.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.06 ਡਾਲਰ ਵਧ ਕੇ 16.94 ਡਾਲਰ ਪ੍ਰਤੀ ਔਂਸ 'ਤੇ ਰਿਹਾ।


Aarti dhillon

Content Editor

Related News