ਸੋਨਾ 315 ਰੁਪਏ ਟੁੱਟਿਆ, ਚਾਂਦੀ 950 ਰੁਪਏ ਫਿਸਲੀ

12/05/2019 4:09:15 PM

ਨਵੀਂ ਦਿੱਲੀ—ਉੱਚੇ ਭਾਅ 'ਤੇ ਗਾਹਿਕੀ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 315 ਰੁਪਏ ਟੁੱਟ ਕੇ 39,480 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ ਹੈ। ਚਾਂਦੀ ਵੀ 950 ਰੁਪਏ ਦੀ ਗਿਰਾਵਟ 'ਚ 45,450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
ਸਥਾਨਕ ਬਾਜ਼ਾਰ 'ਚ ਬੁੱਧਵਾਰ ਨੂੰ ਦੋਵਾਂ ਕੀਮਤੀ ਧਾਤੂਆਂ 'ਚ ਕੀਮਤ ਇਕ ਮਹੀਨੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਇਸ ਕਰਕੇ ਅੱਜ ਇਸ ਦੀ ਮੰਗ ਕਮਜ਼ੋਰ ਰਹੀ ਹੈ। ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਗਿਰਾਵਟ ਨੇ ਵੀ ਸਥਾਨਕ ਬਾਜ਼ਾਰ 'ਚ ਸੋਨੇ 'ਤੇ ਦਬਾਅ ਬਣਾਇਆ ਹੈ।

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਧਰ ਸੋਨਾ ਹਾਜ਼ਿਰ 0.80 ਡਾਲਰ ਦੀ ਗਿਰਾਵਟ 'ਚ 1,474.45 ਡਾਲਰ ਪ੍ਰਤੀ ਔਂਸ ਰਹਿ ਗਿਆ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 0.20 ਡਾਲਰ ਫਿਸਲ ਕੇ 1,480 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਦੇ ਸੰਬੰਧ 'ਚ ਪ੍ਰਸਤਾਵਿਤ ਸਮਝੌਤੇ ਨੂੰ ਲੈ ਕੇ ਵਿਰੋਧ ਵਾਲੇ ਸੰਕੇਤ ਮਿਲ ਰਹੇ ਹਨ। ਇਸ ਕਾਰਨ ਨਿਵੇਸ਼ਕ ਦੁਚਿੱਤੇ ਹਾਲਾਤ 'ਚ ਹਨ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਪਿਛਲੇ ਦਿਨ ਦੇ 16.83 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।


Aarti dhillon

Content Editor

Related News