ਸੋਨੇ ਦਾ ਡਿੱਗਾ ਰੇਟ, ਚਾਂਦੀ ''ਚ ਭਾਰੀ ਗਿਰਾਵਟ

Thursday, Nov 30, 2017 - 03:07 PM (IST)

ਸੋਨੇ ਦਾ ਡਿੱਗਾ ਰੇਟ, ਚਾਂਦੀ ''ਚ ਭਾਰੀ ਗਿਰਾਵਟ

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤਾਂ 'ਚ ਹੋਈ ਗਿਰਾਵਟ ਦੇ ਦਬਾਅ 'ਚ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 120 ਰੁਪਏ ਘੱਟ ਕੇ 30,400 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਫਿਰ ਸੁਸਤ ਰਹੀ, ਜਿਸ ਕਾਰਨ ਚਾਂਦੀ 675 ਰੁਪਏ ਦੀ ਭਾਰੀ ਗਿਰਾਵਟ ਨਾਲ 39,325 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਜ਼ਰ 0.22 ਫੀਸਦੀ ਡਿੱਗ ਕੇ 1280.61 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਮਰੀਕੀ ਸੋਨਾ ਹਾਜ਼ਰ 0.92 ਫੀਸਦੀ ਦੀ ਗਿਰਾਵਟ ਨਾਲ 1283.10 ਡਾਲਰ ਪ੍ਰਤੀ ਔਂਸ 'ਤੇ ਰਿਹਾ।

ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਸੰਸਾਰਕ ਪੱਧਰ 'ਤੇ ਨਿਵੇਸ਼ਕਾਂ ਵੱਲੋਂ ਸੋਨੇ 'ਚ ਬੇਰੁਖੀ ਕਾਰਨ ਕੀਮਤਾਂ 'ਚ ਗਿਰਾਵਟ ਦਾ ਰੁਖ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਲਰ 'ਚ ਗਿਰਾਵਟ ਨਾਲ ਕੀਮਤੀ ਧਾਤਾਂ 'ਚ ਤੇਜ਼ੀ ਆਉਣੀ ਚਾਹੀਦੀ ਸੀ ਪਰ ਨਿਵੇਸ਼ਕਾਂ ਵੱਲੋਂ ਸਾਵਧਾਨੀ ਵਰਤਣ ਨਾਲ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਆਮ ਤੌਰ 'ਤੇ ਨਿਵੇਸ਼ਕ ਡਾਲਰ 'ਚੋਂ ਨਿਕਾਸੀ ਕਰਕੇ ਸੋਨੇ 'ਚ ਨਿਵੇਸ਼ ਕਰਦੇ ਹਨ, ਜਿਸ ਨਾਲ ਡਾਲਰ ਡਿੱਗਣ ਨਾਲ ਸੋਨੇ 'ਚ ਤੇਜ਼ੀ ਆਉਂਦੀ ਹੈ, ਜਦੋਂ ਕਿ ਹੁਣ ਡਾਲਰ ਦੇ ਨਾਲ ਹੀ ਕੀਮਤੀ ਧਾਤਾਂ 'ਚ ਵੀ ਗਿਰਾਵਟ ਦਾ ਰੁਖ਼ ਬਣਿਆ ਹੋਇਆ ਹੈ। ਇਸ ਦੌਰਾਨ ਚਾਂਦੀ 0.24 ਫੀਸਦੀ ਡਿੱਗ ਕੇ 16.49 ਡਾਲਰ ਪ੍ਰਤੀ ਔਂਸ ਬੋਲੀ ਗਈ।


Related News