ਸੋਨੇ ''ਚ 60 ਰੁਪਏ ਦੀ ਗਿਰਾਵਟ, ਜਾਣੋ ਅੱਜ ਦੇ ਰੇਟ
Saturday, Jun 30, 2018 - 03:15 PM (IST)
ਨਵੀਂ ਦਿੱਲੀ— ਹਫਤੇ ਦੇ ਅਖੀਰ 'ਤੇ ਸੋਨੇ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 60 ਰੁਪਏ ਡਿੱਗ ਕੇ 31,420 ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ 60 ਰੁਪਏ ਘੱਟ ਕੇ 31,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਟਿਕੀ ਹੋਈ ਹੈ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਛੋਟੀ-ਮੋਟੀ ਖਰੀਦਦਾਰੀ ਕਾਰਨ ਚਾਂਦੀ ਦੀ ਕੀਮਤ 40,600 ਰੁਪਏ 'ਤੇ ਸਥਿਰ ਰਹੀ।
ਬਾਜ਼ਾਰ ਮਾਹਰਾਂ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਖਰੀਦਦਾਰੀ ਸੁਸਤ ਰਹਿਣ ਨਾਲ ਸੋਨੇ ਦੀ ਕੀਮਤ ਡਿੱਗੀ ਪਰ ਕੌਮਾਂਤਰੀ ਬਾਜ਼ਾਰਾਂ 'ਚ ਕੀਮਤਾਂ ਮਜ਼ਬੂਤ ਹੋਣ ਦੇ ਸੰਕੇਤ ਮਿਲਣ 'ਤੇ ਇਸ 'ਚ ਹੋਰ ਗਿਰਾਵਟ ਨਹੀਂ ਹੋ ਸਕੀ।
ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਬੀਤੇ ਦਿਨੀਂ ਸੋਨਾ 0.35 ਫੀਸਦੀ ਚੜ੍ਹ ਕੇ 1,252.50 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਵੀ 0.72 ਫੀਸਦੀ ਦਾ ਉਛਾਲ ਲਾ ਕੇ 16.09 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਡਾਲਰ ਕਮਜ਼ੋਰ ਰਹਿਣ ਨਾਲ ਸੋਨੇ ਦੀ ਮੰਗ ਵਧੀ, ਜਿਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਹੋਇਆ। ਯੂਰੋ 'ਚ 0.5 ਫੀਸਦੀ ਦੀ ਤੇਜ਼ੀ ਨਾਲ ਯੂਰਪੀ ਨਿਵੇਸ਼ਕਾਂ ਲਈ ਸੋਨਾ ਖਰੀਦਣਾ ਸਸਤਾ ਹੋਇਆ, ਜਿਸ ਨਾਲ ਇਸ ਦੀ ਮੰਗ 'ਚ ਤੇਜ਼ੀ ਆਈ।
