ਸੋਨੇ ਹੋਇਆ ਮਹਿੰਗਾ, ਜਾਣੋ 10 ਗ੍ਰਾਮ ਦੀ ਕੀਮਤ

09/20/2017 3:45:10 PM

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ ਲਗਾਤਾਰ ਚਾਰ ਦਿਨ ਦੀ ਗਿਰਾਵਟ ਤੋਂ ਉਭਰਦਾ ਹੋਇਆ 150 ਰੁਪਏ ਮਜ਼ਬੂਤ ਹੋ ਕੇ 30,750 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ ਵੀ 400 ਰੁਪਏ ਮਹਿੰਗੀ ਹੋ ਕੇ 40,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। 
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 4.05 ਡਾਲਰ ਵੱਧ ਕੇ 1,314.45 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 7.3 ਡਾਲਰ ਚੜ੍ਹ ਕੇ 1,317.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਵੀ 0.08 ਡਾਲਰ ਉਛਲ ਕੇ 17.34 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। 
ਬਾਜ਼ਾਰ ਮਾਹਰਾਂ ਮੁਤਾਬਕ, ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਟੁੱਟਣ ਅਤੇ ਉੱਤਰੀ ਕੋਰੀਆ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਬਿਆਨ ਨਾਲ ਸੰਸਾਰਕ ਮੰਚ 'ਤੇ ਵਧੀ ਸਰਗਮੀ ਕਾਰਨ ਸੋਨੇ ਦੀ ਚਮਕ ਵਧੀ ਹੈ। ਟਰੰਪ ਨੇ ਉੱਤਰੀ ਕੋਰੀਆ ਨੂੰ ਤਬਾਹ ਕਰਨ ਦੀ ਚਿਤਾਵਨੀ ਦਿੰਦੇ ਹੋਏ ਉੱਥੇ ਦੇ ਸ਼ਾਸਕ ਕਿਮ ਜੌਂਗ ਓਨ ਨੂੰ ਰਾਕਟ ਮੈਨ ਕਹਿ ਕੇ ਉਸ ਦਾ ਮਜ਼ਾਕ ਉਡਾਇਆ। ਹਾਲਾਂਕਿ, ਫੈਡਰਲ ਰਿਜ਼ਰਵ ਬੈਂਕ ਦੀ ਦੋ ਦਿਨਾਂ ਬੈਠਕ ਦੇ ਨਤੀਜਿਆਂ ਨੂੰ ਲੈ ਕੇ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ, ਜਿਸ ਨਾਲ ਕੌਮਾਂਤਰੀ ਪੱਧਰ 'ਤੇ ਸੋਨੇ ਦੀ ਤੇਜ਼ੀ ਸੀਮਤ ਰਹੀ ਹੈ।


Related News