ਸੋਨੇ 'ਚ 200 ਰੁਪਏ ਤੋਂ ਵੱਧ ਦੀ ਗਿਰਾਵਟ, ਚਾਂਦੀ 973 ਰੁਪਏ ਹੋਈ ਸਸਤੀ

05/11/2021 5:45:53 PM

ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਗੋਲਡ-ਸਿਲਵਰ ਕੀਮਤਾਂ ਵਿਚ ਕਮੀ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿਚ ਵੀ ਮੰਗਲਵਾਰ ਨੂੰ ਸੋਨੇ, ਚਾਂਦੀ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ। ਸੋਨੇ ਦੀ ਕੀਮਤ 212 ਰੁਪਏ ਦੀ ਗਿਰਾਵਟ ਨਾਲ 47,308 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਦੀ ਕੀਮਤ 47,520 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ।

ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਅਨੁਸਾਰ, ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਸੋਨੇ-ਚਾਂਦੀ ਦੀ ਕੀਮਤ ਡਿੱਗ ਗਈ।

ਚਾਂਦੀ ਦੀਆਂ ਕੀਮਤਾਂ ਵੀ 973 ਰੁਪਏ ਦੀ ਗਿਰਾਵਟ ਨਾਲ 70,646 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈਆਂ, ਜੋ ਪਿਛਲੇ ਕਾਰੋਬਾਰ ਵਿਚ 71,619 ਰੁਪਏ ਪ੍ਰਤੀ ਕਿਲੋਗ੍ਰਾਮ ਸਨ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,834 ਡਾਲਰ ਪ੍ਰਤੀ ਔਂਸ 'ਤੇ ਅਤੇ ਚਾਂਦੀ ਦੀ ਕੀਮਤ 27.34 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਉੱਥੇ ਹੀ, ਸ਼ਾਮ ਤਕਰੀਬਨ ਪੌਣੇ ਛੇ ਵਜੇ ਐੱਮ. ਸੀ. ਐਕਸ. 'ਤੇ ਜੂਨ ਡਿਲਿਵਰੀ ਵਾਲਾ ਸੋਨਾ 124 ਰੁਪਏ ਦੀ ਗਿਰਾਵਟ ਨਾਲ 47,827 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਇਸ ਦੌਰਾਨ ਜੁਲਾਈ ਡਿਲਿਵਰੀ ਵਾਲੀ ਚਾਂਦੀ 168 ਰੁਪਏ ਦੀ ਤੇਜ਼ੀ ਨਾਲ 71,712 ਰੁਪਏ ਪ੍ਰਤੀ ਕਿਲੋ 'ਤੇ ਸੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਵਾਇਦਾ ਚਾਂਦੀ 71,544 ਰੁਪਏ ਪ੍ਰਤੀ ਕਿਲੋ, ਜਦੋਂ ਕਿ ਸੋਨੇ ਦੀ ਵਾਇਦਾ ਕੀਮਤ 47951 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ।


Sanjeev

Content Editor

Related News