ਸੋਨਾ 28 ਮਹੀਨਿਆਂ ''ਚ ਪਹਿਲੀ ਵਾਰ 54 ਹਜ਼ਾਰ ਦੇ ਪਾਰ

Thursday, Dec 15, 2022 - 05:57 PM (IST)

ਨਵੀਂ ਦਿੱਲੀ- ਸੋਨੇ ਦੀ ਕੀਮਤ ਬੁੱਧਵਾਰ ਨੂੰ 54,460 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਨਿਕਲ ਗਈ। 28 ਮਹੀਨਿਆਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ 10 ਅਗਸਤ 2020 ਨੂੰ ਸੋਨਾ 55,515 ਰੁਪਏ ਸੀ। ਅਗਲੇ ਹੀ ਦਿਨ 11 ਅਗਸਤ ਨੂੰ ਇਹ ਘਟ ਕੇ 53,951 ਰੁਪਏ 'ਤੇ ਆ ਗਿਆ ਸੀ। ਇਸ ਤੋਂ ਬਾਅਦ ਪਹਿਲੀ ਵਾਰ ਸੋਨਾ 54,000 ਰੁਪਏ ਤੋਂ ਉੱਪਰ ਗਿਆ। ਵਿਸ਼ਲੇਸ਼ਕਾਂ ਅਨੁਸਾਰ ਇਹ ਤੇਜ਼ੀ 2023 'ਚ ਵੀ ਜਾਰੀ ਰਹਿ ਸਕਦੀ ਹੈ।
ਦਰਅਸਲ ਦੇਸ਼ ਅਤੇ ਦੁਨੀਆਂ 'ਚ ਮਹਿੰਗਾਈ ਘਟ ਹੋ ਰਹੀ ਹੈ। ਇਸ ਕਾਰਨ ਡਾਲਰ 'ਚ ਵੱਡੀ ਗਿਰਾਵਟ ਆਈ ਹੈ। ਅਜਿਹੇ 'ਚ ਸੋਨਾ ਖਰੀਦਣ ਲਈ ਜ਼ਿਆਦਾ ਡਾਲਰ ਦੇਣੇ ਪੈਂਦੇ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਮੁਤਾਬਕ ਬੁੱਧਵਾਰ ਨੂੰ ਸੋਨੇ (24 ਕੈਰੇਟ) ਦੀ ਕੀਮਤ 54,462 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ ਮਹੀਨੇ ਹੁਣ ਤੱਕ ਇਹ 1,342 ਰੁਪਏ ਮਹਿੰਗਾ ਹੋ ਗਿਆ ਹੈ।
ਹੋਰ ਵਧ ਸਕਦੀ ਹੈ ਸੋਨੇ ਦੀ ਕੀਮਤ 
ਬਾਂਡ ਕਿੰਗ ਦੇ ਨਾਂ ਨਾਲ ਮਸ਼ਹੂਰ ਜੈਫਰੀ ਗੁੰਡਲਾਚ ਨੇ ਇਕ ਨੋਟ 'ਚ ਲਿਖਿਆ, 'ਗੋਲਡ ਨੇ ਇਸ ਸਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਪਿਛਲੇ 200 ਦਿਨਾਂ ਤੋਂ, ਜਿਸ ਰੇਂਜ 'ਚ ਕੀਮਤ ਉੱਪਰ ਅਤੇ ਹੇਠਾਂ ਆ ਰਹੀ ਸੀ ( 1,821 ਡਾਲਰ ਪ੍ਰਤੀ ਔਂਸ) ਸੋਨੇ ਨੇ ਇਸ ਹਫਤੇ ਇਸ ਨੂੰ ਪਾਰ ਕੀਤਾ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸੋਨੇ ਦੀ ਕੀਮਤ ਹੋਰ ਵਧੇਗੀ।
2023 'ਚ 64,000 ਤੱਕ ਜਾ ਸਕਦੀ ਹੈ ਕੀਮਤ 
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਕਿਹਾ ਕਿ ਸੋਨਾ 2023 'ਚ 64,000 ਰੁਪਏ ਤੱਕ ਪਹੁੰਚ ਸਕਦਾ ਹੈ। ਆਈ.ਆਈ.ਐੱਫ.ਐੱਲ ਸਕਿਊ. ਦੇ ਉਪ ਪ੍ਰਧਾਨ (ਖੋਜ) ਅਨੁਜ ਗੁਪਤਾ ਦਾ ਅਨੁਮਾਨ ਹੈ ਕਿ 2022 ਦੇ ਅੰਤ ਤੱਕ ਸੋਨਾ 56,000 ਰੁਪਏ ਦੇ ਨੇੜੇ ਪਹੁੰਚ ਜਾਵੇਗਾ।


Aarti dhillon

Content Editor

Related News