ਗਹਿਣਾ ਮੰਗ ਆਉਣ ਨਾਲ ਵਧੀ ਸੋਨੇ ਦੀ ਚਮਕ

04/16/2019 3:04:35 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਨਰਮੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਗਹਿਣਾ ਮੰਗ ਆਉਣ ਨਾਲ ਮੰਗਲਵਾਰ ਨੂੰ ਸੋਨਾ 150 ਰੁਪਏ ਚਮਕ ਕੇ 32,770 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 250 ਰੁਪਏ ਦੀ ਮਜ਼ਬੂਤੀ ਨਾਲ 38,350 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ। ਵਿਦੇਸ਼ਾਂ 'ਚ ਸੋਨੇ 'ਤੇ ਦਬਾਅ ਰਿਹਾ। ਸੋਨਾ ਹਾਜ਼ਿਰ 3.50 ਡਾਲਰ ਫਿਸਲ ਕੇ 1,284.60 ਡਾਲਰ ਪ੍ਰਤੀ ਔਂਸ ਰਹਿ ਗਿਆ। ਸੋਮਵਾਰ ਨੂੰ ਇਕ ਸਮੇਂ ਇਹ ਕਰੀਬ ਦੋ ਹਫਤੇ ਦੇ ਹੇਠਲੇ ਪੱਧਰ 'ਤੇ 1,281,96 ਡਾਲਰ ਪ੍ਰਤੀ ਔਂਸ ਤੱਕ ਫਿਸਲ ਗਿਆ ਸੀ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ ਅੱਜ 3.60 ਡਾਲਰ ਫਿਸਲ ਕੇ 1,287.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸੰਸਾਰਕ ਪੱਧਰ 'ਤੇ ਮਜ਼ਬੂਤ ਆਰਥਿਕ ਅੰਕੜੇ ਆਉਣ ਅਤੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਦੇ ਮੁੱਦੇ 'ਤੇ ਬਣਦੀ ਸੁਲਹਾ ਨਾਲ ਨਿਵੇਸ਼ਕਾਂ 'ਚ ਸ਼ੇਅਰ ਬਾਜ਼ਾਰ ਦੇ ਪ੍ਰਤੀ ਵਿਸ਼ਵਾਸ ਵਾਪਸ ਆਇਆ ਹੈ ਅਤੇ ਉਹ ਸੋਨੇ 'ਚ ਨਿਵੇਸ਼ ਦੇ ਬਦਲੇ ਸ਼ੇਅਰਾਂ 'ਚ ਖਤਰਾ ਚੁੱਕਣ ਲਈ ਤਿਆਰ ਹੈ। ਇਸ ਨਾਲ ਪੀਲੀ ਧਾਤੂ ਦਬਾਅ 'ਚ ਆ ਗਈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਅੱਜ 0.04 ਡਾਲਰ ਫਿਸਲ ਕੇ 14.94 ਡਾਲਰ ਪ੍ਰਤੀ ਰਹਿ ਗਈ। ਸੋਮਵਾਰ ਨੂੰ ਇਹ ਸਾਢੇ ਤਿੰਨ ਮਹੀਨੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 14.81 ਡਾਲਰ ਪ੍ਰਤੀ ਔਂਸ 'ਤੇ ਫਿਸਲ ਗਈ ਹੈ। 


Aarti dhillon

Content Editor

Related News