ਸੋਨੇ 'ਚ 200 ਰੁਪਏ ਦਾ ਉਛਾਲ, ਦੀਵਾਲੀ 'ਤੇ ਹੋਰ ਹੋ ਸਕਦੈ ਮਹਿੰਗਾ, ਜਾਣੋ ਰੇਟ

Wednesday, Oct 10, 2018 - 03:34 PM (IST)

ਸੋਨੇ 'ਚ 200 ਰੁਪਏ ਦਾ ਉਛਾਲ, ਦੀਵਾਲੀ 'ਤੇ ਹੋਰ ਹੋ ਸਕਦੈ ਮਹਿੰਗਾ, ਜਾਣੋ ਰੇਟ

ਨਵੀਂ ਦਿੱਲੀ— ਬੁੱਧਵਾਰ ਨੂੰ ਸਰਾਫਾ ਬਾਜ਼ਾਰ 'ਚ ਮੰਗ ਵਧਣ ਨਾਲ ਸੋਨੇ ਦੀ ਕੀਮਤ 'ਚ 200 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬੁੱਧਵਾਰ ਨੂੰ ਨਵਰਾਤਰੇ ਸ਼ੁਰੂ ਹੋ ਗਏ ਹਨ ਅਤੇ ਦੀਵਾਲੀ ਤਕ ਸੋਨੇ ਦੀ ਕੀਮਤ ਹੋਰ ਵਧਣ ਦੇ ਆਸਾਰ ਹਨ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 200 ਰੁਪਏ ਮਹਿੰਗਾ ਹੋ ਕੇ 31,850 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਵਿਦੇਸ਼ਾਂ 'ਚ ਕਮਜ਼ੋਰੀ ਦੇ ਰੁਖ ਕਾਰਨ ਇਸ ਤੇਜ਼ੀ ਦੀ ਸੀਮਤ ਰਹੀ, ਨਹੀਂ ਤਾਂ ਇਹ ਇਸ ਤੋਂ ਉਪਰ ਵੀ ਜਾ ਸਕਦਾ ਸੀ। ਤਿਉਹਾਰੀ ਸੀਜ਼ਨ 'ਚ ਸੋਨੇ ਦੀ ਖਰੀਦਦਾਰੀ ਵਧੇਗੀ। ਅਜਿਹੇ 'ਚ ਦੀਵਾਲੀ ਤਕ ਸੋਨੇ ਦੀ ਕੀਮਤ 32 ਹਜ਼ਾਰ ਰੁਪਏ ਦੇ ਪਾਰ ਜਾ ਸਕਦੀ ਹੈ।

ਹਾਲਾਂਕਿ ਦੂਜੇ ਪਾਸੇ ਚਾਂਦੀ ਦੀ ਮੰਗ ਅੱਜ ਸੁਸਤ ਰਹੀ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਕਮਜ਼ੋਰ ਰਹਿਣ ਨਾਲ ਚਾਂਦੀ ਦੀ ਕੀਮਤ 50 ਰੁਪਏ ਡਿੱਗ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸੋਨਾ ਭਟੂਰ 200 ਰੁਪਏ ਮਹਿੰਗਾ ਹੋ ਕੇ 31,700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਇਸ ਦੇ ਇਲਾਵਾ 8 ਗ੍ਰਾਮ ਵਾਲੀ ਗਿੰਨੀ 24,600 ਰੁਪਏ 'ਤੇ ਜਿਉਂ ਦੀ ਤਿਉਂ ਟਿਕੀ ਰਹੀ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਘਰੇਲੂ ਹਾਜ਼ਰ ਬਾਜ਼ਾਰ 'ਚ ਤਿਉਹਾਰੀ ਮੰਗ ਸ਼ੁਰੂ ਹੋਣ ਨਾਲ ਸਥਾਨਕ ਜਿਊਲਰਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਖਰੀਦਦਾਰੀ ਵਧਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਰਹੀ। ਉੱਥੇ ਹੀ ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸਿੰਗਾਪੁਰ 'ਚ ਬੀਤੇ ਦਿਨ ਸੋਨਾ 0.10 ਫੀਸਦੀ ਡਿੱਗ ਕੇ 1,188.90 ਡਾਲਰ ਪ੍ਰਤੀ ਔਸ ਅਤੇ ਚਾਂਦੀ 0.03 ਫੀਸਦੀ ਡਿੱਗ ਕੇ 14.45 ਡਾਲਰ ਪ੍ਰਤੀ ਔਂਸ 'ਤੇ ਰਹੀ।


Related News