ਗੋਲਡ ਬਾਂਡਸ ਦੇ ਨਿਵੇਸ਼ਕਾਂ ਨੂੰ 8 ਸਾਲਾਂ ’ਚ ਮਿਲਿਆ 13.7 ਫੀਸਦੀ ਦਾ ਰਿਟਰਨ

05/04/2023 10:15:01 AM

ਨਵੀਂ ਦਿੱਲੀ (ਵਿਸ਼ੇਸ਼) – ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਵਲੋਂ ਨਵੰਬਰ 2015 ਵਿਚ ਸ਼ੁਰੂ ਕੀਤੇ ਗਏ ਸਾਵਰੇਨ ਗੋਲਡ ਬਾਂਡਸ ਨੇ ਪਿਛਲੇ 8 ਸਾਲਾਂ ’ਚ ਨਿਵੇਸ਼ਕਾਂ ਨੂੰ 13.7 ਫੀਸਦੀ ਦਾ ਸਾਲਾਨਾ ਰਿਟਰਨ ਦਿੱਤਾ ਹੈ। ਨਿਵੇਸ਼ ਸਲਾਹਾਕਾਰਾਂ ਦਾ ਮੰਨਣਾ ਹੈ ਿਕ ਪਿਛਲੇ 8 ਸਾਲਾਂ ਦੌਰਾਨ ਗਲੋਬਲ ਪੱਧਰ ’ਤੇ ਅਰਥਵਿਵਸਥਾ ’ਚ ਆਈ ਅਸਥਿਰਤਾ ਕਾਰਣ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਆ ਰਹੀ ਹੈ, ਜਿਸ ਦਾ ਫਾਇਦਾ ਗੋਲਡ ਬਾਂਡਸ ’ਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਹੋ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ’ਤੇ ਲੋਨ ਰਿਕਵਰੀ ਦਾ ਦਬਾਅ, 2 ਲੱਖ ਕਰੋੜ ਵਸੂਲਣ ਦਾ ਮਿਲਿਆ ਟਾਰਗੈੱਟ

ਇਸ ਮਾਮਲੇ ’ਚ ਆਈ ਇਕ ਰਿਪੋਰਟ ਮੁਤਾਬਕ ਗੋਲਡ ਬਾਂਡਸ ਦੇ ਨਿਵੇਸ਼ਕਾਂ ਨੂੰ ਇਸ ਦੌਰਾਨ 4.48 ਤੋਂ ਲੈ ਕੇ 51.89 ਫੀਸਦੀ ਤੱਕ ਦਾ ਸਾਲਾਨਾ ਰਿਟਰਨ ਮਿਲਿਆ ਹੈ। ਇਹ ਰਿਟਰਨ ਨਿਵੇਸ਼ਕਾਂ ਵਲੋਂ ਸੋਨੇ ’ਚ ਕੀਤੇ ਗਏ ਨਿਵੇਸ਼ ਦੇ ਸਮੇਂ ’ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਗੋਲਡ ਬਾਂਡਸ ’ਤੇ ਸਰਕਾਰ ਵਲੋਂ 2.5 ਫੀਸਦੀ ਦਾ ਵਾਧੂ ਵਿਆਜ ਵੀ ਮਿਲਦਾ ਹੈ। ਇਸ ਬਾਂਡ ’ਚ ਨਿਵੇਸ਼ਕਾਂ ਨੇ ਜਿੰਨੀ ਛੇਤੀ ਨਿਵੇਸ਼ ਕੀਤਾ ਸੀ, ਉਨ੍ਹਾਂ ਨੂੰ ਓਨਾ ਹੀ ਜ਼ਿਆਦਾ ਰਿਟਰਨ ਮਿਲਿਆ ਹੈ।

ਸਾਵਰੇਨ ਗੋਲਡ ਬਾਂਡਸ ਉਦਾਹਰਣ ਵਜੋਂ ਨਵੰਬਰ 2015 ’ਚ ਜਦੋਂ ਪਹਿਲੀ ਵਾਰ ਇਹ ਬਾਂਡ ਲਾਂਚ ਕੀਤੇ ਗਏ ਸਨ, ਉਸ ਸਮੇਂ ਸੋਨੇ ਦੀ ਕੀਮਤ 2684 ਰੁਪਏ ਪ੍ਰਤੀ ਗ੍ਰਾਮ ਸੀ ਅਤੇ ਹੁਣ ਇਹ ਵਧ ਕੇ 6017 ਰੁਪਏ ਪ੍ਰਤੀ ਗ੍ਰਾਮ ਹੋ ਗਈ ਹੈ। ਇਸ ਹਿਸਾਬ ਨਾਲ ਨਵੰਬਰ 2015 ਵਿਚ ਗੋਲਡ ਬਾਂਡ ’ਚ ਨਿਵੇਸ਼ ਕਰਨ ਵਾਲਿਆਂ ਨੂੰ ਹੁਣ ਤੱਕ 125 ਫੀਸਦੀ ਤੱਕ ਦਾ ਰਿਟਰਨ ਮਿਲਿਆ ਹੈ।

ਕੁੱਝ ਵੱਡੇ ਨਿਵੇਸ਼ਕਾਂ ਨੇ ਟੈਕਸ ਬਚਾਉਣ ਲਈ ਵੀ ਗੋਲਡ ਬਾਂਡਸ ’ਚ ਨਿਵੇਸ਼ ਕੀਤਾ ਹੈ।

ਦਰਅਸਲ ਇਨ੍ਹਾਂ ਬਾਂਡਸ ’ਚ ਨਿਵੇਸ਼ ਕਰਨ ’ਤੇ ਗੋਲਡ ਈ. ਟੀ. ਐੱਫ. ਦੇ ਮੁਕਾਬਲੇ ਜ਼ਿਆਦਾ ਗੈਸ ਦੀ ਬੱਚਤ ਹੁੰਦੀ ਹੈ ਕਿਉਂਕਿ ਗੋਲਡ ਬਾਂਡਸ ’ਚ ਨਿਵੇਸ਼ ਕਰਨ ’ਤੇ ਮਿਲਣ ਵਾਲਾ ਰਿਟਰਨ 8 ਸਾਲਾਂ ਦੀ ਮਿਆਦ ਤੋਂ ਬਾਅਦ ਟੈਕਸ ਫ੍ਰੀ ਹੁੰਦਾ ਹੈ। ਗੋਲਡ ਬਾਂਡ ’ਚ ਨਿਵੇਸ਼ ਕਰਨ ਦਾ ਇਕ ਫਾਇਦਾ ਇਹ ਵੀ ਹੈ ਕਿ ਇਸ ’ਚ ਸ਼ੁੱਧਤਾ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੁੰਦਾ ਅਤੇ ਇਸ ਦੀ ਖਰੀਦ ਕਰਦੇ ਸਮੇਂ ਕੋਈ ਵਾਧੂ ਪੈਸਾ ਵੀ ਨਹੀਂ ਦੇਣਾ ਪੈਂਦਾ।

ਇਹ ਵੀ ਪੜ੍ਹੋ : ਭਾਰਤ 'ਚ WhatsApp ਦੀ ਵੱਡੀ ਕਾਰਵਾਈ! ਮਾਰਚ 'ਚ 47 ਲੱਖ ਖਾਤਿਆਂ 'ਤੇ ਲਗਾਈ ਪਾਬੰਦੀ

ਸੋਨੇ ’ਚ ਨਿਵੇਸ਼ ਦੇ ਹੋਰ ਮਾਧਿਅਮ ਰਾਹੀਂ ਮਿਲਣ ਵਾਲਾ ਰਿਟਰਨ ਟੈਕਸ ਦੇ ਘੇਰੇ ’ਚ ਆਉਂਦਾ ਹੈ ਅਤੇ ਵੱਡੇ ਨਿਵੇਸ਼ਕਾਂ ਨੂੰ ਇਸ ’ਤੇ 30 ਫੀਸਦੀ ਤੱਕ ਦਾ ਟੈਕਸ ਦੇਣਾ ਪੈਂਦਾ ਹੈ। ਨਿਵੇਸ਼ਕ ਬੈਂਕਾਂ ਵਲੋਂ ਜਾਰੀ ਕੀਤੇ ਜਾਣ ਵਾਲੇ ਗੋਲਡ ਬਾਂਡਸ ’ਚ ਨਿਵੇਸ਼ ਕਰਨ ਤੋਂ ਇਲਾਵਾ ਇਨ੍ਹਾਂ ਬਾਂਡਸ ਨੂੰ ਸਟਾਕ ਐਕਸਚੇਂ ਦੇ ਰਾਹੀਂ ਵੀ ਖਰੀਦ ਸਕਦੇ ਹਨ। ਮਨੀ ਹਨੀ ਫਾਈਨਾਂਸ਼ੀਅਲ ਸਰਵਿਸਿਜ਼ ਦੇ ਐੱਮ. ਡੀ. ਅਨੂਪ ਭਈਆ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੌਰਾਨ ਸਰਕਾਰ ਨੇ 4 ਵਾਰ ਗੋਲਡ ਬਾਂਡਸ ਜਾਰੀ ਕੀਤੇ ਸਨ ਪਰ ਇਸ ਵਿੱਤੀ ਸਾਲ ਦੌਰਾਨ ਹਾਲੇ ਤੱਕ ਕੋਈ ਗੋਲਡ ਬਾਂਡਸ ਜਾਰੀ ਨਹੀਂ ਕੀਤਾ ਗਿਆ ਹੈ।

ਅਮਰੀਕਾ ’ਚ ਮੰਦੀ ਦੀਆਂ ਖਬਰਾਂ ਕਾਰਣ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਤੇਜੀ਼ ਆਈ ਹੈ ਅਤੇ ਪਿਛਲੇ ਇਕ ਸਾਲ ’ਚ ਹੀ ਸੋਨੇ ਦੀਆਂ ਕੀਮਤਾਂ 14 ਫੀਸਦੀ ਤੱਕ ਵਧ ਚੁੱਕੀਆਂ ਹਨ। ਪਿਛਲੇ ਤਿੰਨ ਸਾਲਾਂ ’ਚ ਸੋਨੇ ਨੇ 7.17 ਫੀਸਦੀ ਦੀ ਦਰ ਨਾਲ ਰਿਟਰਨ ਦਿੱਤਾ ਹੈ ਜਦ ਤਿ 5 ਸਾਲਾਂ ’ਚ ਸੋਨੇ ਦੇ ਨਿਵੇਸ਼ਕਾਂ ਨੂੰ 12.89 ਫੀਸਦੀ ਅਤੇ 10 ਸਾਲਾਂ ’ਚ 6.87 ਫੀਸਦੀ ਦਾ ਸਾਲਾਨਾ ਰਿਟਰਨ ਮਿਲਿਆ ਹੈ।

ਸਾਵਰੇ ਗੋਲਡ ਬਾਂਡਸ

  • ਪਹਿਲੇ ਗੋਲਡ ਬਾਂਡ ਦੀ ਸ਼ੁਰੂਆਤ ਨਵੰਬਰ 2015
  • ਨਿਵੇਸ਼ ਦੀ ਮਿਆਦ 8 ਸਾਲ
  • ਲਿਕਵੀਡਿਟੀ ਨਿਵੇਸ਼ ਦਾ ਮਾਧਿਅਮ ਸਟਾਕ ਐਕਸਚੇਂਜ ਦੇ ਰਾਹੀਂ ਅਤੇ ਆਰ. ਬੀ. ਆਈ. ਵਲੋਂ ਜਾਰੀ ਕੀਤੇ ਜਾਣ ਵਾਲੇ ਬਾਂਡਸ
  • ਕੈਪੀਟਲ ਗੇਨਸ ਮੈਚਿਓਰਿਟੀ ’ਤੇ ਟੈਕਸ ਫ੍ਰੀ
  • 5/10 ਸਾਲਾਂ ਦਾ ਰਿਟਰਨ 12.89%/6.87%
  • ਗੋਲਡ ਬਾਂਡ ’ਤੇ ਵਾਧੂ ਵਿਆਜ 2.5 ਫੀਸਦੀ (ਟੈਕਸ ਦੇ ਅਧੀਨ)

ਇਹ ਵੀ ਪੜ੍ਹੋ : ਅੱਜ ਤੋਂ ਫ਼ੋਨ 'ਤੇ ਨਹੀਂ ਆਉਣਗੀਆਂ ਸਪੈਮ ਕਾਲ? ਜਾਣੋ ਕੀ ਹੈ TRAI ਦਾ ਨਵਾਂ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


Harinder Kaur

Content Editor

Related News