ਸੋਨਾ 1300 ਡਾਲਰ ਤੋਂ ਹੇਠਾਂ, ਕੱਚੇ ਤੇਲ ''ਚ ਉਛਾਲ

Wednesday, Oct 18, 2017 - 08:53 AM (IST)

ਸੋਨਾ 1300 ਡਾਲਰ ਤੋਂ ਹੇਠਾਂ, ਕੱਚੇ ਤੇਲ ''ਚ ਉਛਾਲ

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਸੋਨਾ 0.25 ਫੀਸਦੀ ਦੀ ਮਜ਼ਬੂਤੀ ਦਿਖਾ ਰਿਹਾ ਹੈ, ਪਰ ਇਸ ਦੀ ਕੀਮਤ 1300 ਡਾਲਰ ਤੋਂ ਹੇਠਾਂ ਹੀ ਹੈ। ਫਿਲਹਾਲ ਕਾਮੈਕਸ 'ਤੇ ਸੋਨਾ 1290 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਕਾਮੈਕਸ 'ਤੇ ਚਾਂਦੀ 0.3 ਫੀਸਦੀ ਉਛਲ ਕੇ 17.1 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 
ਕੱਚੇ ਤੇਲ 'ਚ ਚੰਗੀ ਉਛਾਲ ਦੇ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਨਾਇਮੈਕਸ 'ਤੇ ਡਬਲਿਊ. ਟੀ. ਆਈ ਕੱਚੇ ਤੇਲ 'ਚ 0.4 ਫੀਸਦੀ ਦੀ ਮਜ਼ਬੂਤੀ ਦੇ ਨਾਲ 52 ਡਾਲਰ 'ਤੇ ਪਹੁੰਚ ਗਿਆ ਹੈ। ਬ੍ਰੈਂਟ ਕਰੂਡ ਦੀ ਕੀਮਤ 0.7 ਫੀਸਦੀ ਦੀ ਤੇਜ਼ੀ ਨਾਲ 58.3 ਡਾਲਰ 'ਤੇ ਨਜ਼ਰ ਆ ਰਿਹਾ ਹੈ। 
ਸੋਨਾ ਐੱਮ. ਸੀ. ਐਕਸ
ਖਰੀਦੋ-29550 
ਸਟਾਪਲਾਸ-29450 
ਟੀਚਾ-29700
ਕਾਪਰ ਐੱਮ.ਸੀ.ਐਕਸ
ਖਰੀਦੋ-455
ਸਟਾਪਲਾਸ-452
ਟੀਚਾ-460 


Related News