ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold
Saturday, Nov 16, 2024 - 12:00 PM (IST)
ਨਵੀਂ ਦਿੱਲੀ - ਆਮਤੌਰ 'ਤੇ ਵਿਆਹਾਂ ਦੇ ਸੀਜ਼ਨ 'ਚ ਸੋਨੇ ਦੇ ਗਹਿਣਿਆਂ ਦੀ ਵਿਕਰੀ ਵਧ ਜਾਂਦੀ ਹੈ ਪਰ ਇਸ ਵਾਰ ਖ਼ਰੀਦਦਾਰੀ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਦਸੰਬਰ 'ਚ ਵਿਆਹਾਂ ਦੀ ਗਿਣਤੀ ਵਧਣ ਵਾਲੀ ਹੈ ਅਤੇ ਆਮ ਤੌਰ 'ਤੇ ਵਿਆਹ ਲਈ ਸੋਨੇ ਦੀ ਖਰੀਦਦਾਰੀ ਇਸ ਸਮੇਂ ਤੱਕ ਸ਼ੁਰੂ ਹੋ ਜਾਣੀ ਚਾਹੀਦੀ ਸੀ ਪਰ ਹਾਲ ਹੀ 'ਚ ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ ਨੇ ਗਾਹਕਾਂ ਨੂੰ ਖਰੀਦਦਾਰੀ ਕਰਨ ਤੋਂ ਰੋਕ ਦਿੱਤਾ ਹੈ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਅਮਰੀਕਾ 'ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡਾਲਰ ਦੀ ਕੀਮਤ ਵਧੀ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਦੋਂ ਤੋਂ ਟਰੰਪ ਨੇ ਚੋਣ ਜਿੱਤੀ ਹੈ, ਸੋਨੇ ਦੀ ਕੀਮਤ 4,622 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ। ਰਿਪੋਰਟਾਂ ਮੁਤਾਬਕ ਜਦੋਂ 5 ਨਵੰਬਰ ਨੂੰ ਟਰੰਪ ਦੀ ਜਿੱਤ ਪੱਕੀ ਹੋਈ ਸੀ, ਉਦੋਂ ਸੋਨੇ ਦੀ ਕੀਮਤ 78,566 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 6.25 ਫੀਸਦੀ ਦੀ ਗਿਰਾਵਟ ਨਾਲ 73,944 ਰੁਪਏ 'ਤੇ ਆ ਗਈ ਹੈ।
ਇਹ ਵੀ ਪੜ੍ਹੋ : ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇਸ ਗਿਰਾਵਟ ਦੇ ਬਾਵਜੂਦ ਸੋਨਾ ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ 17 ਫੀਸਦੀ ਮਹਿੰਗਾ ਵਿਕ ਰਿਹਾ ਹੈ। ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਪਿਆ ਹੈ ਅਤੇ ਡਾਲਰ ਸੂਚਕ ਅੰਕ ਵਧਣ ਨਾਲ ਸੋਨੇ ਦੀਆਂ ਕੀਮਤਾਂ 'ਤੇ ਅਸਰ ਪਿਆ ਹੈ।
ਇਸ ਗਿਰਾਵਟ ਨੂੰ ਅਸਥਾਈ ਮੰਨਦੇ ਹੋਏ ਸੋਨੇ ਦੇ ਵਪਾਰੀ ਅਤੇ ਜਿਊਲਰਸ ਵੀ ਸਟਾਕ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਲੋਕ ਛੋਟੇ ਗਹਿਣੇ ਖਰੀਦ ਰਹੇ ਹਨ, ਪਰ ਗਹਿਣਾ ਵਾਪਰੀਆਂ ਨੂੰ ਉਮੀਦ ਹੈ ਕਿ ਦਸੰਬਰ ਤੱਕ ਕੀਮਤਾਂ ਹੋਰ ਘਟਣਗੀਆਂ, ਜਿਸ ਨਾਲ ਖਰੀਦਦਾਰਾਂ ਦੀ ਗਿਣਤੀ ਵਧੇਗੀ।
ਇਹ ਵੀ ਪੜ੍ਹੋ : BSNL ਦਾ ਸਸਤਾ ਰੀਚਾਰਜ Jio ਅਤੇ Airtel ਨੂੰ ਦੇਵੇਗਾ ਟੱਕਰ, 52 ਦਿਨਾਂ ਦੀ ਅਨਲਿਮਟਿਡ ਕਾਲਿੰਗ ਤੇ 1GB ਰੋਜ਼ਾਨਾ ਡਾਟਾ
ਆਲ ਇੰਡੀਆ ਜੇਮ ਐਂਡ ਜਿਊਲਰੀ ਕੌਂਸਲ ਦੇ ਉਪ ਚੇਅਰਮੈਨ ਰੋਕੜੇ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਅਸਥਾਈ ਹੈ। ਦਸੰਬਰ ਤੱਕ ਕੀਮਤਾਂ ਖਰੀਦਦਾਰਾਂ ਲਈ ਆਕਰਸ਼ਕ ਬਣ ਸਕਦੀਆਂ ਹਨ, ਅਤੇ ਜਦੋਂ ਟਰੰਪ ਜਨਵਰੀ-ਫਰਵਰੀ ਵਿੱਚ ਆਪਣੀਆਂ ਆਰਥਿਕ ਨੀਤੀਆਂ ਦਾ ਐਲਾਨ ਕਰਦੇ ਹਨ, ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 3,000 ਰੁਪਏ ਪ੍ਰਤੀ ਟਰਾਯ ਔਂਸ ਤੱਕ ਵੱਧ ਸਕਦੀਆਂ ਹਨ।
ਇਹ ਵੀ ਪੜ੍ਹੋ : 7 ਦਿਨਾਂ 'ਚ 4700 ਰੁਪਏ ਸਸਤਾ ਹੋ ਗਿਆ ਸੋਨਾ, ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ ਬਾਰੇ ਕੀ ਹੈ ਮਾਹਰਾਂ ਦੀ ਰਾਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8