ਸੰਸਾਰਿਕ ਦਬਾਅ ਕਾਰਨ ਆਈ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ

Tuesday, Aug 22, 2017 - 04:00 PM (IST)

ਸੰਸਾਰਿਕ ਦਬਾਅ ਕਾਰਨ ਆਈ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਗਿਰਾਵਟ ਦੌਰਾਨ ਖੁਦਰਾ ਗਹਿਣਿਆਂ ਦੀ ਮੰਗ 'ਚ ਕਮੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 150 ਰੁਪਏ ਫਿਸਲ ਕੇ 29,800 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਉਦਯੌਗਿਕ ਗਾਹਕੀ ਘਟਣ ਨਾਲ ਚਾਂਦੀ ਵੀ 100 ਰੁਪਏ ਫਿਸਲ ਕੇ 39,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 5.95 ਡਾਲਰ ਫਿਸਲ ਕੇ 1,284.35 ਡਾਲਰ ਪ੍ਰਤੀ ਓਂਸ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 7.4 ਡਾਲਰ ਦੀ ਗਿਰਾਵਟ 'ਚ 1,289.30 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.03 ਡਾਲਰ ਫਿਸਲ ਕੇ 16.93 ਡਾਲਰ ਪ੍ਰਤੀ ਓਂਸ 'ਤੇ ਆ ਗਈ। 
ਵਿਸ਼ੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ 'ਚ ਅੱਜ ਹਲਕੀ ਤੇਜ਼ੀ ਦਰਜ ਕੀਤੀ ਗਈ ਜਿਸ ਨਾਲ ਕੌਮਾਂਤਰੀ ਪੱਧਰ 'ਤੇ ਪੀਲੀ ਧਾਤੂ ਦੀ ਚਮਕ ਫਿੱਕੀ ਪਈ ਹੈ। ਦਰਅਸਲ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਪ੍ਰਾਂਤ ਵਿਓਮਿੰਗ ਦੇ ਜੈਕਸ਼ਲ ਹੋਲ 'ਚ ਅਗਲੇ ਸ਼ੁੱਕਰਵਾਰ ਨੂੰ ਆਯੋਜਿਤ ਹੋਣ ਵਾਲੇ ਆਰਥਿਕ ਨੀਤੀ ਸੰਮੇਲਨ 'ਤੇ ਟਿਕੀ ਹੈ। ਹਾਲਾਂਕਿ ਜ਼ਿਆਦਾਤਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਇਥੇ ਕੋਈ ਵੱਡੇ ਨੀਤੀਗਤ ਬਦਲਾਅ ਦਾ ਐਲਾਨ ਨਹੀਂ ਕੀਤਾ ਜਾਵੇਗਾ ਪਰ ਨਿਵੇਸ਼ਕ ਯੂਰਪੀ ਸੈਂਟਰਲ ਬੈਂਕ ਦੇ ਪ੍ਰਧਾਨ ਮਾਰੀਓ ਦਰਾਗੀ ਦੇ ਬਿਆਨ ਦੀ ਉੱਡੀਕ ਕਰ ਰਹੇ ਹਨ ਕਿਉਂਕਿ ਇਸ ਨਾਲ ਯੂਰੋ ਖੇਤਰ ਦੀ ਮੌਦਰਿਕ ਨੀਤੀ ਦਾ ਰੁੱਖ ਪਤਾ ਚੱਲੇਗਾ।


Related News