ਤਿਉਹਾਰੀ ਸੀਜ਼ਨ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, ਜਾਣੋ ਅੱਜ ਦੇ ਭਾਅ

10/19/2020 1:09:41 PM

ਨਵੀਂ ਦਿੱਲੀ — ਸੋਨੇ ਦੀ ਸ਼ੁਰੂਆਤ ਇਸ ਕਾਰੋਬਾਰੀ ਹਫ਼ਤੇ ਵਿਚ ਥੋੜ੍ਹੀ ਜਿਹੀ ਵਾਧੇ ਨਾਲ ਹੋਈ ਜਿਹੜੀ ਕਿ ਕੁਝ ਦੇਰ ਬਾਅਦ ਹੀ ਗਿਰਾਵਟ ਵਿਚ ਬਦਲ ਗਈ। ਅੱਜ ਸੋਨਾ 5 ਰੁਪਏ ਦੀ ਮਾਮੂਲੀ ਤੇਜ਼ੀ ਨਾਲ 50,552 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ ਹੈ। ਸ਼ੁੱਕਰਵਾਰ ਨੂੰ ਸੋਨਾ 50,547 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨਾ ਘਟਣਾ ਸ਼ੁਰੂ ਹੋ ਗਿਆ। ਕਾਰੋਬਾਰ ਦੇ ਕੁਝ ਹੀ ਮਿੰਟਾਂ ਵਿਚ ਹੀ ਸੋਨਾ ਵੀ 50,437 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਤੋੜ ਗਿਆ। ਸ਼ੁਰੂਆਤੀ ਕਾਰੋਬਾਰ ਵਿਚ ਸੋਨਾ ਆਪਣੀ ਸ਼ੁਰੂਆਤੀ ਕੀਮਤ ਤੋਂ ਉਪਰ ਨਹੀਂ ਜਾ ਸਕਿਆ।

ਪਿਛਲੇ ਹਫਤੇ ਫਿਊਚਰਜ਼ ਮਾਰਕੀਟ ਵਿਚ ਸੋਨਾ

ਸਪਾਟ ਦੀ ਕਮਜ਼ੋਰ ਮੰਗ ਕਾਰਨ ਵਪਾਰੀਆਂ ਆਪਣੇ ਜਮ੍ਹਾਂ ਸੌਦਿਆਂ ਨੂੰ ਘਟਾ ਦਿੱਤਾ ਜਿਸ ਕਾਰਨ ਸ਼ੁੱਕਰਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨੇ ਦੀਆਂ ਕੀਮਤਾਂ 0.09% ਦੀ ਗਿਰਾਵਟ ਨਾਲ 50,665 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈਆਂ। ਮਲਟੀ ਕਮੋਡਿਟੀ ਐਕਸਚੇਂਜ 'ਤੇ ਦਸੰਬਰ ਸੋਨੇ ਦਾ ਭਾਅ 47 ਰੁਪਏ ਭਾਵ 0.09% ਦੀ ਗਿਰਾਵਟ ਦੇ ਨਾਲ 50,665 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਇਸ ਇਕਰਾਰਨਾਮੇ ਵਿਚ 14,585 ਲਾਟ ਲਈ ਕਾਰੋਬਾਰ ਹੋਇਆ। ਹਾਲਾਂਕਿ ਨਿਊਯਾਰਕ ਵਿਚ ਸੋਨਾ 0.10 ਪ੍ਰਤੀਸ਼ਤ ਦੀ ਤੇਜ਼ੀ ਨਾਲ 1,910.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਫੇਸਬੁੱਕ ਦੀ ਡਿਜੀਟਲ ਕਰੰਸੀ ਲਿਬਰਾ ਦੀ ਵਧੀ ਮੁਸੀਬਤ, ਜੀ-7 ਦੇਸ਼ਾਂ ਨੇ ਰੋਕਣ ਦੀ ਕੀਤੀ ਮੰਗ

ਦੇਖੋ ਕਿੰਨਾ ਡਿੱਗੇ ਸੋਨਾ-ਚਾਂਦੀ 

7 ਅਗਸਤ, 2020 ਦੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਇਕ ਨਵਾਂ ਰਿਕਾਰਡ ਬਣਾਇਆ। ਸੋਨੇ ਅਤੇ ਚਾਂਦੀ ਦੋਵਾਂ ਨੇ ਉਨ੍ਹਾਂ ਦੇ ਸਰਬੋਤਮ ਸਿਖਰਾਂ ਨੂੰ ਛੂਹਿਆ। 7 ਅਗਸਤ ਨੂੰ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਸਿਖਰ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 77,840 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੋਨਾ ਹੁਣ ਤਕ ਲਗਭਗ 5500 ਰੁਪਏ ਪ੍ਰਤੀ ਗ੍ਰਾਮ ਤੱਕ ਟੁੱਟ ਚੁੱਕਾ ਹੈ, ਜਦੋਂਕਿ ਚਾਂਦੀ ਵਿਚ ਹੁਣ ਤੱਕ 15,800 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਨੰਬਰ ਪਲੇਟ ਤੇ ਕਲਰ ਕੋਡਿਡ ਸਟਿੱਕਰ ਦੀ ਹੋ ਸਕੇਗੀ ਹੋਮ ਡਿਲਿਵਰੀ! ਇਸ ਤਰ੍ਹਾਂ ਕਰੋ ਅਪਲਾਈ

ਪਿਛਲੇ ਹਫਤੇ ਸਰਾਫਾ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ

ਪਿਛਲੇ ਤਿੰਨ ਸੈਸ਼ਨਾਂ ਤੋਂ ਜਾਰੀ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਸ਼ੁੱਕਰਵਾਰ ਨੂੰ ਰੁਕ  ਗਈ। ਸਰਾਫਾ ਬਾਜ਼ਾਰ ਵਿਚ ਸੋਨਾ 324 ਰੁਪਏ ਦਾ ਵਾਧਾ ਦਰਜ ਕਰਦਾ ਹੋਇਆ 51,704 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 51,380 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 1,598 ਰੁਪਏ ਦੀ ਤੇਜ਼ੀ ਨਾਲ 62,972 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਦਿਨ ਬੰਦ ਕੀਮਤ 61,374 ਰੁਪਏ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਚੜ੍ਹ ਕੇ 1,910 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ ਲਗਭਗ ਬਿਨਾਂ ਕਿਸੇ ਬਦਲਾਅ ਨਾਲ 24.35 ਡਾਲਰ ਪ੍ਰਤੀ ਔਂਸ 'ਤੇ ਰਹੀ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀ) ਤਪਨ ਪਟੇਲ ਨੇ ਕਿਹਾ, 'ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਅ' ਵਿਚਕਾਰ ਯੂਰਪ ਵਿਚ ਤਾਜ਼ਾ ਤਾਲਾਬੰਦੀ ਲਾਗੂ ਹੋਣ ਦੇ ਡਰ ਕਾਰਨ ਮੌਜੂਦਾ ਬਾਜ਼ਾਰ ਦੀਆਂ ਅਨਿਸ਼ਚਿਤਤਾਵਾਂ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ।'

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਦੇ ਬਾਵਜੂਦ ਸੋਨਾ-ਚਾਂਦੀ ਦੀ ਮੰਗ 'ਚ ਆਈ ਭਾਰੀ ਕਮੀ, 57 ਫ਼ੀਸਦੀ ਘਟੀ ਸੋਨੇ ਦੀ ਦਰਾਮਦ


Harinder Kaur

Content Editor

Related News