ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਵੱਡੀ ਗਿਰਾਵਟ, ਜਾਣੋ 10 ਗ੍ਰਾਮ ਗੋਲਡ ਦੇ ਨਵੇਂ ਭਾਅ

11/06/2019 4:17:49 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਮੰਗਲਵਾਰ ਨੂੰ ਪੀਲੀ ਧਾਤੂ 'ਚ ਰਹੀ ਵੱਡੀ ਗਿਰਾਵਟ ਦਾ ਅਸਰ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਦਿਸਿਆ ਅਤੇ ਸੋਨਾ 320 ਰੁਪਏ ਫਿਸਲ ਕੇ ਇਕ ਹਫਤੇ ਦੇ ਹੇਠਲੇ ਪੱਧਰ 39,700 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵੀ 1,025 ਰੁਪਏ ਦੀ ਭਾਰੀ ਗਿਰਾਵਟ ਦੇ ਨਾਲ ਕਰੀਬ ਤਿੰਨ ਹਫਤੇ ਦੇ ਹੇਠਲੇ ਪੱਧਰ 46,875 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਹ ਇਸ ਸਾਲ 26 ਸਤੰਬਰ ਦੇ ਬਾਅਦ ਸਫੇਦ ਧਾਤੂ 'ਚ ਸਭ ਤੋਂ ਵੱਡੀ ਇਕ ਦਿਨੀਂ ਗਿਰਾਵਟ ਹੈ। ਦੋਵਾਂ ਕੀਮਤੀ ਧਾਤੂਆਂ ਦੇ ਭਾਅ ਲਗਾਤਾਰ ਦੂਜੇ ਦਿਨ ਟੁੱਟੇ ਹਨ।
ਸੰਸਾਰਕ ਪੱਧਰ 'ਤੇ ਮੰਗਲਵਾਰ ਨੂੰ ਸੋਨਾ ਹਾਜ਼ਿਰ 'ਚ 1.7 ਫੀਸਦੀ ਦੀ ਗਿਰਾਵਟ ਦੇਖੀ ਗਈ ਜੋ ਸਤੰਬਰ ਦੇ ਪਿਛਲੇਰੀ ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਅੱਜ ਹਾਲਾਂਕਿ ਇਹ ਦੋ ਡਾਲਰ ਦੇ ਸੁਧਾਰ ਦੇ ਨਾਲ 1,486.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਅੱਜ 2.90 ਡਾਲਰ ਚਮਕ ਕੇ 1,486.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਅਤੇ ਅਮਰੀਕਾ 'ਚ ਬਾਂਡ 'ਤੇ ਵਿਆਜ ਵਧਣ ਨਾਲ ਨਿਵੇਸ਼ਕ ਪੂੰਜੀ ਬਾਜ਼ਾਰ 'ਚ ਖਤਰਾ ਉਠਾਉਣ ਦਾ ਸਾਹਸ ਦਿਖਾ ਰਹੇ ਹਨ। ਇਸ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਦਾ ਆਕਰਸ਼ਨ ਘੱਟ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.02 ਡਾਲਰ ਫਿਸਲ ਕੇ 17.54 ਡਾਲਰ ਪ੍ਰਤੀ ਔਂਸ ਰਹਿ ਗਈ।


Aarti dhillon

Content Editor

Related News