ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

Monday, Oct 26, 2020 - 10:21 AM (IST)

ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਨਵੀਂ ਦਿੱਲੀ : ਸੋਮਵਾਰ ਨੂੰ ਐਮ.ਸੀ.ਐਕਸ. 'ਤੇ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਅੱਜ ਸ਼ੁਰੂਆਤੀ ਕਾਰੋਬਾਰ ਵਿਚ ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲੇ ਸੋਨਾ ਦਾ ਭਾਅ 0.3 ਫ਼ੀਸਦੀ ਡਿੱਗ ਕੇ 50,679 ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜਦੋਂ ਕਿ ਚਾਂਦੀ ਵਾਇਦਾ 1.12 ਫ਼ੀਸਦੀ ਡਿੱਗ ਕੇ 61,749 ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ। ਅਗਸਤ ਵਿਚ ਸੋਨਾ 56,200 ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪੁੱਜਣ ਦੇ ਬਾਅਦ ਸੀਮਤ ਦਾਇਰੇ ਵਿਚ ਬਣਿਆ ਹੋਇਆ ਹੈ। ਪਿਛਲੇ ਸੈਸ਼ਨ ਵਿਚ ਸੋਨੇ ਵਿਚ 0.2 ਫ਼ੀਸਦੀ ਦੀ ਤੇਜ਼ੀ ਆਈ ਸੀ, ਜਦੋਂਕਿ ਚਾਂਦੀ ਵਿਚ 0.3 ਫ਼ੀਸਦੀ ਦੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ: ਆਮ ਜਨਤਾ ਨੂੰ ਰਾਹਤ: 10 ਰੁਪਏ ਕਿਲੋ ਤੱਕ ਸਸਤਾ ਹੋਇਆ ਪਿਆਜ਼, ਜਾਣੋ ਅੱਜ ਦਾ ਭਾਅ

ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੀਆਂ ਦਰਾਂ ਅੱਜ ਇਕ ਹਫ਼ਤੇ ਦੇ ਹੇਠਲੇ ਪੱਧਰ ਤੱਕ ਡਿੱਗ ਗਈਆਂ। ਅਮਰੀਕਾ ਵਿਚ ਉਤਸ਼ਾਹਿਤ ਪੈਕੇਜ ਨੂੰ ਲੈ ਕੇ ਘੋਸ਼ਣਾ ਹੋਣ ਦੇ ਆਸਾਰ ਨਾਲ ਡਾਲਰ ਮਜਬੂਤ ਹੋਇਆ। ਹਾਲਾਂਕਿ ਸੋਨੇ ਵਿਚ ਵੱਡੀ ਗਿਰਾਵਟ ਨਹੀਂ ਆਈ, ਕਿਉਂਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਅੱਜ ਵਿਦੇਸ਼ੀ ਬਾਜ਼ਾਰ ਵਿਚ ਹਾਜ਼ਿਰ ਸੋਨਾ 0.1 ਫ਼ੀਸਦੀ ਡਿੱਗ ਕੇ 1,899.41 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਅਤੇ ਚਾਂਦੀ 0.5 ਫ਼ੀਸਦੀ ਡਿੱਗ ਕੇ 24.45 ਡਾਲਰ ਪ੍ਰਤੀ ਔਂਸ 'ਤੇ ਆ ਗਈ। ਕਾਰੋਬਾਰੀਆਂ ਨੂੰ ਉਮਦ ਹੈ ਕਿ ਅਮਰੀਕਾ ਵਿਚ ਜਲਦ ਰਾਹਤ ਪੈਕੇਜ ਦਾ ਐਲਾਨ ਹੋਵੇਗਾ।


author

cherry

Content Editor

Related News