ਗੋਦਰੇਜ ਇੰਪਲਾਈਜੇਜ਼ ਅਗਲੇ ਤਿੰਨ ਸਾਲ ''ਚ ਸਮਰੱਥਾ ਵਿਸਤਾਰ ''ਚ ਕਰੇਗੀ 700 ਕਰੋੜ ਨਿਵੇਸ਼
Monday, Nov 25, 2019 - 03:06 PM (IST)

ਨਵੀਂ ਦਿੱਲੀ—ਗੋਦਰੇਜ ਇੰਪਲਾਈਜੇਜ਼ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਦੋ ਤੋਂ ਤਿੰਨ ਸਾਲ 'ਚ ਉਹ ਆਪਣੀ ਸਾਲਾਨਾ ਉਤਪਾਦਨ ਵਧਾਉਣ ਲਈ 700 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਦੀ ਯੋਜਨਾ 2022 ਤੱਕ ਵੱਖ-ਵੱਖ ਸਾਮਾਨਾਂ ਅਤੇ ਉਪਕਰਨਾਂ ਦਾ ਉਤਪਾਦਨ 19 ਲੱਖ ਇਕਾਈ ਵਧਾ ਕੇ 65 ਲੱਖ ਇਕਾਈ ਸਾਲਾਨਾ ਤੱਕ ਪਹੁੰਚਾਉਣ ਦੀ ਯੋਜਨਾ ਹੈ।
ਘਰੇਲੂ ਉਦਯੋਗ ਦੇ ਸਾਮਾਨ ਬਣਾਉਣ ਵਾਲੀ ਇਸ ਕੰਪਨੀ ਦੀ ਯੋਜਨਾ ਆਪਣੇ ਉਪਕਰਨਾਂ 'ਚ ਨਵੀਂ ਤਕਨੀਕ ਅਪਣਾਉਣ ਦੀ ਵੀ ਹੈ। ਇਸ ਦੇ ਨਾਲ ਹੀ ਕੰਪਨੀ ਆਪਣੇ ਉਤਪਾਦਨ ਪ੍ਰਤੀਕਿਰਿਆ ਨੂੰ ਸੁਗਠਿਤ ਵੀ ਬਣਾਏਗੀ। ਗੋਦਰੇਜ ਐਂਡ ਬਾਇਸ ਮੈਨਿਊਫੈਕਚਰਿੰਗ ਕੰਪਨੀ ਦੀ ਇਸ ਇਕਾਈ ਨੇ ਕਿਹਾ ਕਿ ਸਾਲ 2022 ਤੱਕ ਗੋਦਰੇਜ ਇੰਪਲਾਈਜੇਜ਼ 700 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਪੂਰੀ ਤਿਆਰੀ 'ਚ ਹੈ। ਇਸ ਨਵੇਂ ਅੰਕੜੇ ਦੇ ਨਾਲ ਸਮਰੱਥਾ ਅਤੇ ਤਕਨਾਲੋਜੀ ਵਿਸਤਾਰ ਦੇ ਖੇਤਰ 'ਚ ਗੋਦਰੇਜ ਇੰਪਲਾਈਜੇਜ਼ ਦਾ ਕੁੱਲ ਨਿਵੇਸ਼ ਛੇ ਸਾਲ ਦੀ ਮਿਆਦ 'ਚ 1,100 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
ਕੰਪਨੀ ਨੇ ਕਿਹਾ ਕਿ ਇਸ ਨਿਵੇਸ਼ ਦੇ ਨਾਲ ਉਸ ਦੇ ਸ਼ਿਵਰਾਲ ਅਤੇ ਮੋਹਾਲੀ ਪਲਾਂਟਾਂ 'ਚ ਵਾਸ਼ਿੰਗ ਮਸ਼ੀਨ ਵਿਨਿਰਮਾਣ ਦੀ ਮੌਜੂਦਾ ਸਮਰੱਥਾ ਨੂੰ ਦੁੱਗਣਾ ਕੀਤਾ ਜਾ ਸਕੇਗਾ। ਕੰਪਨੀ ਦੇ ਇਨ੍ਹਾਂ ਪਲਾਂਟਾਂ 'ਚ ਆਟੋਮੈਟਿਕ ਅਤੇ ਸੈਮੀ-ਆਟੋਮੈਟਿਕ ਮਸ਼ੀਨਾਂ ਬਣਦੀਆਂ ਹਨ। ਫਰਿੱਜ਼ ਸ਼੍ਰੇਣੀ 'ਚ ਵੀ ਕੰਪਨੀ ਦੀ ਆਪਣੀ ਉਤਪਾਦਨ ਸਮਰੱਥਾ ਨੂੰ 33 ਫੀਸਦੀ ਤੱਕ ਵਧਾਉਣ ਦੀ ਯੋਜਨਾ ਹੈ।