ਰਤਨ ਅਤੇ ਗਹਿਣਾ ਉਦਯੋਗ ਨੂੰ 40 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ : ਗੋਇਲ

Sunday, Dec 19, 2021 - 02:50 PM (IST)

ਰਤਨ ਅਤੇ ਗਹਿਣਾ ਉਦਯੋਗ ਨੂੰ 40 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ : ਗੋਇਲ

ਮੁੰਬਈ (ਭਾਸ਼ਾ) – ਕੇਂਦਰੀ ਉਦਯੋਗ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਰਤਨ ਅਤੇ ਗਹਿਣਾ ਖੇਤਰ ਨੂੰ ਅਨੁਕੂਲ ਵਾਤਾਵਰਣ ਅਤੇ ਬਾਜ਼ਾਰ ਪਹੁੰਚ ਪ੍ਰਦਾਨ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਗੋਇਲ ਨੇ ਮੁੰਬਈ ਦੇ ਸਾਂਤਾਕਰੂਜ ਇਲੈਕਟ੍ਰਾਨਿਕ ਬਰਾਮਦ ਪ੍ਰੋਸੈਸਿੰਗ ਖੇਤਰ (ਐੱਸ. ਈ. ਈ. ਪੀ. ਜੈੱਡ) ਵਿਚ ਇਕ ਨੀਂਹ ਪੱਥਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਰਤਨ ਅਤੇ ਗਹਿਣਾ ਉਦਯੋਗ ਨੂੰ 40 ਅਰਬ ਡਾਲਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕੇਂਦਰ ਗਹਿਣਾ ਖੇਤਰ ਨੂੰ ਸਾਂਝੀਆਂ ਨਿਰਮਾਣ ਪ੍ਰਕਿਰਿਆਵਾਂ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਸ ਕੇਂਦਰ ਦੀ ਸ਼ੁਰੂਆਤ ਇਕ ਮਈ 2023 ਤੱਕ ਹੋਣ ਦੀ ਉਮੀਦ ਹੈ।

ਗੋਇਲ ਨੇ ਕਿਹਾ ਕਿ ਅਸੀਂ ਰਤਨ ਅਤੇ ਗਹਿਣਾ ਉਦਯੋਗ ਨੂੰ ਨਾ ਸਿਰਫ 40 ਅਰਬ ਡਾਲਰ ਦਾ ਬਣਾਉਣਾ ਚਾਹੁੰਦੇ ਹਨ ਸਗੋਂ ਸਾਡੀਆਂ ਇੱਛਾਵਾਂ ਇਸ ਤੋਂ ਵੀ ਵੱਡੀਆਂ ਹਨ। ਅਸੀਂ ਰਤਨ ਅਤੇ ਗਹਿਣਾ ਖੇਤਰ ’ਚ ਅਨੁਕੂਲ ਵਾਤਾਵਰਣ ਅਤੇ ਬਾਜ਼ਾਰ ਪਹੁੰਚ ਦੇਣ ਲਈ ਕਈ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਐੱਸ. ਈ. ਈ. ਪੀ. ਜੈੱਡ. ਦੇ ਰਿਵਾਈਵਲ ਅਤੇ ਮੁੜ ਨਿਰਮਾਣ ਲਈ ਸਰਕਾਰ ਕਈ ਫੈਸਲਿਆਂ ’ਤੇ ਵਿਚਾਰ ਕਰ ਰਹੀ ਹੈ। ਇਸ ਮੌਕੇ ’ਤੇ ਐੱਸ. ਈ. ਈ. ਪੀ. ਜੈੱਡ ਦੇ ਰਿਵਾਈਵਲ ਅਤੇ ਮੁੜ ਨਿਰਮਾਣ ਲਈ ਵੀ ਸਰਕਾਰ ਕਈ ਫੈਸਲਿਆਂ ’ਤੇ ਵਿਚਾਰ ਕਰ ਰਹੀ ਹੈ। ਇਸ ਮੌਕੇ ’ਤੇ ਐੱਸ. ਈ. ਈ. ਪੀ. ਜੈੱਡ. ਦੇ ਖੇਤਰੀ ਵਿਕਾਸ ਅਧਿਕਾਰੀ ਸ਼ਿਆਮ ਜਗਨਨਾਥ ਸ਼੍ਰੀਰਾਮ ਨੇ ਕਿਹਾ ਕਿ ਨਵਾਂ ਕੇਂਦਰ ਛੋਟੇ ਉਤਪਾਦਕਾਂ ਨੂੰ ਆਪਣੇ ਉਤਪਾਦਾਂ ਦੀ ਗੁਣਵੱਤਾ ਵਧਾਉਣ ਦਾ ਮੌਕਾ ਦੇਵੇਗਾ ਅਤੇ ਦੇਸ਼ ਤੋਂ ਹੋਣ ਵਾਲੀ ਬਰਾਮਦ ’ਚ ਵੀ ਇਸ ਦਾ ਜ਼ਿਕਰਯੋਗ ਯੋਗਦਾਨ ਹੋਵੇਗਾ।


author

Harinder Kaur

Content Editor

Related News