ਗੋਏਅਰ ਨੇ ਵਿਨੇ ਦੂਬੇ ਨੂੰ ਕੀਤਾ CEO ਨਿਯੁਕਤ

Saturday, Feb 15, 2020 - 09:42 AM (IST)

ਗੋਏਅਰ ਨੇ ਵਿਨੇ ਦੂਬੇ ਨੂੰ ਕੀਤਾ CEO ਨਿਯੁਕਤ

ਮੁੰਬਈ—ਵਾਡੀਆ ਗਰੁੱਪ ਵਲੋਂ ਲਾਗੂ ਕੀਤੇ ਗਏ ਗੋਏਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਵਿਨੇ ਦੂਬੇ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ ਹੈ। ਦੂਬੇ ਹਵਾਬਾਜ਼ੀ ਕੰਪਨੀ ਦੇ ਸਲਾਹਕਾਰ ਸਨ। ਉਹ ਪਿਛਲੇ ਸਾਲ ਮਈ 'ਚ ਜੈੱਟ ਏਅਰਵੇਜ਼ ਨੂੰ ਛੱਡ ਕੇ ਇਥੇ ਆਏ ਸਨ। ਗੋਏਅਰ ਦੇ ਨਿਰਦੇਸ਼ ਮੰਡਲ ਨੇ ਸੀ.ਈ.ਓ. ਦੇ ਰੂਪ 'ਚ ਦੂਬੇ ਦੀ ਨਿਯੁਕਤ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ ਪ੍ਰਧਾਨ, ਪ੍ਰਬੰਧ ਨਿਰਦੇਸ਼ਕ ਅਤੇ ਬੋਰਡ ਦੀ ਰਿਪੋਰਟ ਕਰਨਗੇ।
ਪਿਛਲੇ ਸਾਲ ਮਾਰਚ 'ਚ ਕਾਰਨੇਲਿਸ ਵ੍ਰਿਜਵਿਜਤ ਦੇ ਜਾਣ ਦੇ ਬਾਅਦ ਗੋਏਅਰ 'ਚ ਸੀ.ਈ.ਓ. ਦਾ ਅਹੁਦਾ ਖਾਲੀ ਸੀ। ਦੂਬੇ ਡੇਲਟਾ ਏਅਰ ਲਾਈਨਸ 'ਚ ਸੀਨੀਅਰ ਉਪ ਪ੍ਰਧਾਨ-ਏਸ਼ੀਆ ਪੈਸੀਫਿਕ, ਡੈਲਟਾ ਤਕਨਾਲੋਜੀ ਐੱਲ.ਐੱਲ.ਸੀ. 'ਚ ਸੀ.ਈ.ਓ., ਸਾਬਰੇ ਏਅਰਲਾਈਨਸ ਸਲਿਊਸ਼ਨਸ 'ਚ ਉਪ ਪ੍ਰਧਾਨ ਸਲਾਹ ਵਟਾਂਦਰਾ ਅਤੇ ਮਾਰਕਟਿੰਗ ਹੱਲ ਸਮੇਂ ਕਈ ਥਾਂ ਕੰਮ ਕਰ ਚੁੱਕੇ ਹਨ।


author

Aarti dhillon

Content Editor

Related News