ਸਸਤੇ ''ਚ ਘੁੰਮ ਸਕੋਗੇ ਭੂਟਾਨ, GoaAir ਲਾਂਚ ਕਰ ਸਕਦੀ ਹੈ ਫਲਾਈਟ

07/18/2019 2:55:30 PM

ਨਵੀਂ ਦਿੱਲੀ— ਹੁਣ ਜਲਦ ਹੀ ਭੂਟਾਨ ਘੁੰਮਣ ਲਈ ਸਸਤੀ ਹਵਾਈ ਯਾਤਰਾ ਦਾ ਆਨੰਦ ਲੈ ਸਕੋਗੇ। ਸੂਤਰਾਂ ਮੁਤਾਬਕ, ਸਸਤੀ ਹਵਾਈ ਸਰਵਿਸ ਲਈ ਜਾਣੀ ਜਾਂਦੀ ਗੋਏਅਰ ਭੂਟਾਨ ਲਈ ਫਲਾਈਟ ਸਰਵਿਸ ਲਾਂਚ ਕਰ ਸਕਦੀ ਹੈ, ਜੋ ਨਵੀਂ ਦਿੱਲੀ ਤੋਂ ਹੋਵੇਗੀ।
 

 

ਹਵਾਬਾਜ਼ੀ ਕੰਪਨੀ ਗੋਏਅਰ ਨੇ ਪਿਛਲੇ ਸਾਲ ਕੌਮਾਂਤਰੀ ਉਡਾਣ ਸਰਵਿਸ ਲਾਂਚ ਕੀਤੀ ਸੀ। ਇਸ ਵਕਤ ਇਹ ਫੁਕੇਟ, ਮਾਲੇ, ਆਬੂਧਾਬੀ ਤੇ ਮਸਕਟ ਲਈ ਉਡਾਣ ਸੇਵਾ ਚਲਾ ਰਹੀ ਹੈ। ਉੱਥੇ ਹੀ, ਬੀਤੇ ਹਫਤੇ ਇਸ ਨੇ ਤਿੰਨ ਨਵੇਂ ਬਾਜ਼ਾਰ ਬੈਂਕਾਕ, ਦੁਬਈ ਤੇ ਕੁਵੈਤ ਲਈ ਉਡਾਣਾਂ ਦੀ ਘੋਸ਼ਣਾ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀ ਹੁਣ ਨਵੀਂ ਦਿੱਲੀ-ਭੂਟਾਨ ਲਈ ਫਲਾਈਟ ਸਰਵਿਸ ਸ਼ੁਰੂ ਕਰ ਸਕਦੀ ਹੈ ਤੇ ਇਸ ਸੰਬੰਧੀ ਜਲਦ ਹੀ ਐਲਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਚਿਗ ਮਗਰੋਂ ਗੋਏਅਰ ਭੂਟਾਨ ਲਈ ਉਡਾਣ ਭਰਨ ਵਾਲੀ ਪਹਿਲੀ ਘਰੇਲੂ ਨਿੱਜੀ ਜਹਾਜ਼ ਕੰਪਨੀ ਬਣ ਜਾਵੇਗੀ।
ਜ਼ਿਕਰਯੋਗ ਹੈ ਕਿ ਵਾਡੀਆ ਗਰੁੱਪ ਦੀ ਇਹ ਕੰਪਨੀ ਬਾਜ਼ਾਰ 'ਚ ਲਿਸਟ ਨਹੀਂ ਹੈ। ਭਾਰਤ 'ਚ ਇਹ ਅਹਿਮਦਾਬਾਦ, ਬਾਗਡੋਗਰਾ, ਬੇਂਗਲੁਰੂ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦਿੱਲੀ, ਗੋਆ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕੋਚੀ, ਕੋਲਕਾਤਾ, ਕਨੂੰਰ, ਲੇਹ, ਲਖਨਊ, ਮੁੰਬਈ, ਨਾਗਪੁਰ, ਪਟਨਾ, ਪੋਰਟ ਬਲੇਅਰ, ਪੁਣੇ, ਰਾਂਚੀ ਅਤੇ ਸ਼੍ਰੀਨਗਰ ਨੂੰ ਉਡਾਣਾਂ ਚਲਾਉਂਦੀ ਹੈ।


Related News