ਗੋਆ ਸਰਕਾਰ ਕਿਸਾਨਾਂ ਦੇ ਲਾਭ ਲਈ ਲਿਆਏਗੀ ਨਵਾਂ ਕਾਨੂੰਨ : ਸਰਦੇਸਾਈ

09/23/2017 4:06:27 PM

ਪਣਜੀ (ਬਿਊਰੋ)—ਗੋਆ ਸਰਕਾਰ ਦੇ ਖੇਤੀ ਮੰਤਰੀ ਵਿਜੈ ਸਰਦੇਸਾਈ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੀ ਬੰਜਰ ਭੂਮੀ ਨੂੰ ਖੇਤੀ 'ਚ ਨਰਮੀ ਲਿਆਉਣਾ ਸੁਨਿਸ਼ਚਿਤ ਕਰਨ ਦੇ ਮਦਸਦ ਨਾਲ ਭਾਈਚਾਰਿਕ ਅਤੇ ਠੇਕਾ ਖੇਤੀ ਨੂੰ ਮੁੜ-ਜੀਵਿਤ ਕਰਨ ਅਤੇ ਉਸ ਨੂੰ ਵਾਧਾ ਦੇਣ ਲਈ ਛੇਤੀ ਹੀ ਇਕ ਨਵੇਂ ਕਾਨੂੰਨ ਨੂੰ ਲਾਗੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸੇ 'ਚ ਕਿਸਾਨ ਆਤਮ ਹੱਤਿਆ ਕਰ ਰਹੇ ਹਨ ਅਤੇ ਸੂਬਾ ਸਰਕਾਰ ਨੇ ਇਕ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ ਹੈ ਜੋ ਇਥੇ ਲਈ ਫਾਇਦੇਮੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਮੈਂ ਭਾਈਚਾਰਿਕ ਖੇਤਰ ਨੂੰ ਸੰਸਥਾਬੰਧ ਕਰਨ ਦੇ ਮਕਸਦ ਨਾਲ ਕਾਨੂੰਨ ਲਿਆਉਣ ਦੇ ਬਾਰੇ 'ਚ ਕਾਨੂੰਨੀ ਵਿਸ਼ੇਸ਼ਕਾਂ ਨਾਲ ਗੱਲਬਾਤ ਕਰਨ ਜਾ ਰਿਹਾ ਹਾਂ। ਸਾਨੂੰ ਇਸ ਵਿਵਸਥਾ ਨੂੰ ਫਿਰ ਤੋਂ ਲਾਗੂ ਕਰਨ ਦੀ ਲੋੜ ਹੈ ਜਿਸ ਦੇ ਤਹਿਤ ਸਾਰੀ ਬੰਜਰ ਭੂਮੀ ਨੂੰ ਖੇਤੀ 'ਚ ਨਰਮੀ ਲਿਆਂਦੀ ਜਾ ਸਕਦੀ ਹੈ।


Related News