ਗੋਆ ਦੀ ਸਾਲਾਨਾ ਪ੍ਰਤੀ ਵਿਅਕਤੀ ਆਮਦਨ ਦੇਸ਼ ’ਚ ਸਭ ਤੋਂ ਵੱਧ 5.02 ਲੱਖ ਰੁਪਏ

02/08/2020 1:04:49 PM

ਨਵੀਂ ਦਿੱਲੀ  — ਗੋਆ ਦੀ ਪ੍ਰਤੀ ਵਿਅਕਤੀ ਆਮਦਨ 5.02 ਲੱਖ ਰੁਪਏ ਹੈ, ਜੋ ਦੇਸ਼ ’ਚ ਸਭ ਤੋਂ ਵੱਧ ਹੈ। ਇਹ ਗੱਲ ਗੋਆ ਦੇ ਬਜਟ ਸੈਸ਼ਨ ਵਿਚ ਵੀਰਵਾਰ ਨੂੰ ਕਹੀ ਗਈ, ਜਿਸ ਨੂੰ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪੇਸ਼ ਕੀਤਾ। ਸਾਵੰਤ ਨੇ 353.61 ਕਰੋੜ ਰੁਪਏ ਦਾ ਰੈਵੇਨਿਊ ਸਰਪਲੱਸ ਬਜਟ ਪੇਸ਼ ਕੀਤਾ, ਜੋ 21056.35 ਕਰੋੜ ਰੁਪਏ ਦਾ ਹੈ। ਬਜਟ ਮੁਤਾਬਕ ਗੋਆ ਦੀ ਜੀ. ਐੱਸ. ਡੀ. ਪੀ. (ਗਰਾਸ ਸਟੇਟ ਡੋਮੈਸਟਿਕ ਪ੍ਰੋਡਕਟ) 2019-20 ’ਚ ਅੰਦਾਜ਼ਨ 84888.89 ਕਰੋੜ ਰੁਪਏ ਰਹੀ। ਗੋਆ ਦੀ ਵਿਕਾਸ ਦਰ ਲਗਭਗ 6 ਫੀਸਦੀ ਦਰਜ ਕੀਤੀ ਗਈ।

ਗੋਆ ਦੇ ਬਜਟ ’ਚ ਮਾਈਨਿੰਗ ਉਦਯੋਗ ਵਿਚ ਫਿਰ ਤੋਂ ਜਾਨ ਫੂਕਣ, ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸੈਰ-ਸਪਾਟੇ ਦਾ ਵਿਕਾਸ ਕਰਨ, ਮੈਡੀਕਲ, ਈਕੋ-ਟੂਰਿਜ਼ਮ ਅਤੇ ਕਾਰੋਬਾਰੀ ਸਹੂਲਤ ਨੂੰ ਪਹਿਲ ਦਿੱਤੀ ਗਈ ਹੈ। ਬਜਟ ਵਿਚ ਗੋਆ ਦਾ ਵਿਕਾਸ ਸੰਮੇਲਨ ਕੇਂਦਰ ਅਤੇ ਸਿੱਖਿਆ ਹੱਬ ਦੇ ਰੂਪ ਵਿਚ ਕਰਨ ਦੀ ਵੀ ਗੱਲ ਕਹੀ ਗਈ ਹੈ। ਨੀਤੀ ਆਯੋਗ ਦੀ ਤਰਜ਼ ’ਤੇ ਗੋਆ ਇੰਸਟੀਚਿਊਟ ਆਫ ਫਿਊਚਰ ਟਰਾਂਸਫਾਰਮੇਸ਼ਨ ਦਾ ਗਠਨ ਕਰਨ ਦੀ ਵੀ ਤਜਵੀਜ਼ ਬਜਟ ਵਿਚ ਪੇਸ਼ ਕੀਤੀ ਗਈ ਹੈ।


Related News