Go First ਨੂੰ ਫਿਰ ਤੋਂ ਉਡਾਣ ਭਰਨ ਲਈ ਚਾਹੀਦੇ ਨੇ 425 ਕਰੋੜ ਰੁਪਏ, ਮਨਜ਼ੂਰੀ ਦਾ ਹੈ ਇੰਤਜ਼ਾਰ
Sunday, Jun 25, 2023 - 04:51 PM (IST)

ਨਵੀਂ ਦਿੱਲੀ (ਇੰਟ.) - ਗੋ ਫਸਟ ਨੂੰ ਭਵਿੱਖ ’ਚ ਜਹਾਜ਼ਾਂ ਲਈ ਕਾਮਕਾਜੀ ਇੰਜਣਾਂ ਦੀ ਉਪਲੱਬਧਤਾ ਅਤੇ ਟਿਕਟ ਰੱਦ ਹੋਣ ਵਰਗੀਆਂ ਕੁਝ ਸੰਕਟਕਾਲੀਨ ਸਥਿਤੀਆਂ ਦੇ ਆਧਾਰ ’ਤੇ ਫੰਡਿੰਗ ਦੀ ਜ਼ਰੂਰਤ ਹੋਰ ਵਧ ਸਕਦੀ ਹੈ। ਦੱਸਿਆ ਗਿਆ ਹੈ ਕਿ ਹਫ਼ਤੇ ਦੀ ਸ਼ੁਰੂਆਤ ’ਚ ਹੋਈ ਇਕ ਬੈਠਕ ’ਚ ਗੋ ਫਸਟ ਦੇ ਕਰਜ਼ਦਾਤਿਆਂ ਦੀ ਕਮੇਟੀ ਦੇ ਸਾਹਮਣੇ ਫੰਡਿੰਗ ਨਾਲ ਜੁੜਿਆ ਪ੍ਰਸਤਾਵ ਰੱਖਿਆ ਗਿਆ। ਗੋ ਫਸਟ ਦੇ ਹੱਲ ਪੇਸ਼ੇਵਰ ਸ਼ੈਲੇਂਦਰ ਅਜਮੇਰਾ ਨੇ ਏਅਰਲਾਈਨਸ ਫਾਈਨਾਂਸਰਾਂ ਤੋਂ ਅੰਤ੍ਰਿਮ ਵਿੱਤ ’ਚ 425 ਕਰੋਡ਼ ਰੁਪਏ ਦੀ ਮੰਗ ਕੀਤੀ ਹੈ, ਤਾਂ ਕਿ ਇਕ ਮੁੜ-ਸੁਰਜੀਤੀ ਯੋਜਨਾ ਬਣਾਈ ਜਾ ਸਕੇ ਅਤੇ ਏਅਰਲਾਈਨ ਦਾ ਸੰਚਾਲਨ ਫਿਰ ਤੋਂ ਸ਼ੁਰੂ ਕਰਨ ’ਚ ਮਦਦ ਮਿਲ ਸਕੇ।
ਦੱਸਣਯੋਗ ਹੈ ਕਿ ਗੋ ਫਸਟ ਦੇ ਦਿਵਾਲੀਆ ਮਾਮਲੇ ’ਚ ਸ਼ੈਲੇਂਦਰ ਅਜਮੇਰਾ ਨੂੰ ਹੱਲ ਪੇਸ਼ੇਵਰ (ਆਰ. ਪੀ.) ਦੇ ਰੂਪ ’ਚ ਨਿਯੁਕਤ ਕੀਤਾ ਗਿਆ ਹੈ। ਸੰਕਟ ’ਚ ਫਸੀ ਹਵਾਈ ਕੰਪਨੀ ਦੇ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ਨੇ ਇਹ ਫੈਸਲਾ ਕੀਤਾ ਹੈ। ਕਰਜ਼ਾ ਦੇਣ ਵਾਲਿਆਂ ਨੇ ਉਨ੍ਹਾਂ ਨੂੰ ਗੋ ਫਸਟ ਲਈ ਆਰ. ਪੀ. (ਹੱਲ ਪੇਸ਼ੇਵਰ) ਬਣਾਉਣ ਲਈ ਐੱਨ. ਸੀ. ਐੱਲ. ਟੀ. ਤੋਂ ਮਨਜ਼ੂਰੀ ਲਈ ਹੈ।