ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਚਿੰਤਾਜਨਕ ਖ਼ਬਰ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ, ਜਾਣੋ ਵਜ੍ਹਾ

Wednesday, May 03, 2023 - 04:38 PM (IST)

ਨਵੀਂ ਦਿੱਲੀ (ਭਾਸ਼ਾ) - Go First ਦਿਵਾਲੀਆ ਹੱਲ ਲਈ ਅਰਜ਼ੀ ਦੇਣਾ ਅਤੇ ਉਡਾਣਾਂ ਨੂੰ ਰੱਦ ਕਰਨਾ ਏਅਰਲਾਈਨ ਉਦਯੋਗ ਲਈ ਚੰਗਾ ਨਹੀਂ ਹੈ। ਟਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ (TAAI) ਨੇ ਆਪਣਾ ਵਿਚਾਰ ਪ੍ਰਗਟ ਕੀਤਾ ਹੈ ਕਿ GoFirst ਦੇ ਇਸ ਕਦਮ ਨਾਲ ਸਮਰੱਥਾ ਘਟੇਗੀ ਅਤੇ ਕੁਝ ਰੂਟਾਂ 'ਤੇ ਹਵਾਈ ਕਿਰਾਏ ਵਧਣਗੇ। ਪ੍ਰੈਟ ਐਂਡ ਵਿਟਨੀ (P&W) ਇੰਜਣ ਸਪਲਾਈ ਸੰਕਟ ਦੇ ਵਿਚਕਾਰ Go First ਨੇ 3 ਮਈ ਤੋਂ ਤਿੰਨ ਦਿਨਾਂ ਦੇ ਲਈ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਏਅਰਲਾਈਨ ਨੇ ਦਿਵਾਲੀਆ ਹੱਲ ਲਈ ਵੀ ਅਰਜ਼ੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ - ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ

ਟੀ.ਏ.ਏ.ਆਈ. ਦੇ ਪ੍ਰਧਾਨ ਜੋਤੀ ਮਯਾਲ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ ਕਿ, “ ਇਹ ਏਅਰਲਾਈਨ ਉਦਯੋਗ ਦੇ ਲਈ ਬਹੁਤ ਖ਼ਰਾਬ ਸਥਿਤੀ ਹੈ। ਕਿੰਗਫਿਸ਼ਰ ਏਅਰਲਾਈਨਜ਼ ਵਿੱਚ ਸਾਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜੈੱਟ ਏਅਰਵੇਜ਼ ਨੂੰ ਵੀ ਨੁਕਸਾਨ ਹੋਇਆ ਹੈ। ਹੁਣ ਇਕ ਹੋਰ ਦਿਵਾਲੀਆ ਮਤਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 17 ਸਾਲਾਂ ਤੋਂ ਵੱਧ ਦੇ ਸਮੇਂ ਚੱਲ ਰਹੀ Go First ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ, ਜਦੋਂ ਘਰੇਲੂ ਹਵਾਈ ਆਵਾਜਾਈ ਵਧ ਰਹੀ ਹੈ।  

ਇਹ ਵੀ ਪੜ੍ਹੋ - ਅਡਾਨੀ ਗਰੁੱਪ ਦੇ 10 'ਚੋਂ 8 ਸ਼ੇਅਰਾਂ 'ਚ ਆਇਆ ਜ਼ਬਰਦਸਤ ਉਛਾਲ, ਇਨ੍ਹਾਂ ਸ਼ੇਅਰਾਂ 'ਤੇ ਲੱਗਾ ਅੱਪਰ ਸਰਕਟ

ਉਨ੍ਹਾਂ ਕਿਹਾ ਕਿ ਇਸ ਸਮੇਂ ਹਵਾਈ ਯਾਤਰਾ ਦੀ ਮੰਗ ਹੈ, ਕਿਉਂਕਿ ਇਹ ਛੁੱਟੀਆਂ ਦਾ ਸੀਜ਼ਨ ਹੈ। ਅਸੀਂ ਉਨ੍ਹਾਂ ਖੇਤਰਾਂ ਵਿੱਚ ਕਿਰਾਏ ਵਧਾਉਣ ਦੀ ਸੰਭਾਵਨਾ ਵੇਖ ਰਹੇ ਹਾਂ, ਜਿੱਥੇ GoFirst ਉਡਾਣ ਭਰਦਾ ਹੈ। "ਆਉਣ ਵਾਲੇ ਹਫ਼ਤਿਆਂ ਵਿੱਚ ਹਵਾਈ ਕਿਰਾਏ ਵੱਧ ਜਾਣਗੇ।"

ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।


rajwinder kaur

Content Editor

Related News