ਜੀ. ਐੱਮ. ਆਰ. ਦਾ ਘਾਟਾ ਵਧ ਕੇ 457 ਕਰੋਡ਼ ਰੁਪਏ ਹੋਇਆ

Friday, Nov 15, 2019 - 08:44 PM (IST)

ਜੀ. ਐੱਮ. ਆਰ. ਦਾ ਘਾਟਾ ਵਧ ਕੇ 457 ਕਰੋਡ਼ ਰੁਪਏ ਹੋਇਆ

ਹੈਦਰਾਬਾਦ (ਭਾਸ਼ਾ)-ਜੀ. ਐੱਮ. ਆਰ. ਇਨਫ੍ਰਾਸਟਰੱਕਚਰ ਲਿਮਟਿਡ ਦਾ ਕੁਲ ਸ਼ੁੱਧ ਘਾਟਾ 30 ਸਤੰਬਰ ਨੂੰ ਖ਼ਤਮ ਤਿਮਾਹੀ ’ਚ ਵਧ ਕੇ 457 ਕਰੋਡ਼ ਰੁਪਏ ਹੋ ਗਿਆ। ਇਕ ਸਾਲ ਪਹਿਲਾਂ ਦੀ ਜੁਲਾਈ-ਸਤੰਬਰ ਮਿਆਦ ’ਚ ਉਸ ਨੂੰ 334 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸ ਦੀ ਸਮੁੱਚੀ ਕਮਾਈ 2018 ਕਰੋਡ਼ ਰੁਪਏ ਰਹੀ। 2018-19 ਦੀ ਦੂਜੀ ਤਿਮਾਹੀ ’ਚ ਇਹ ਅੰਕੜਾ 1904 ਕਰੋਡ਼ ਰੁਪਏ ਸੀ। ਦੂਜੀ ਤਿਮਾਹੀ ’ਚ ਹਵਾਈ ਅੱਡਾ ਕਾਰੋਬਾਰ ਤੋਂ ਕਮਾਈ 1494.7 ਕਰੋਡ਼ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਇਸ ਤਿਮਾਹੀ ’ਚ 1315.5 ਕਰੋਡ਼ ਰੁਪਏ ਸੀ। ਉਥੇ ਹੀ ਬਿਜਲੀ ਕਾਰੋਬਾਰ ’ਚ ਕਮਾਈ 2018-19 ਦੀ ਦੂਜੀ ਤਿਮਾਹੀ ’ਚ 178.2 ਕਰੋਡ਼ ਰੁਪਏ ਤੋਂ ਡਿੱਗ ਕੇ 2019-20 ਦੀ ਇਸ ਤਿਮਾਹੀ ’ਚ 167.4 ਕਰੋਡ਼ ਰੁਪਏ ਰਹਿ ਗਈ।

ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਦਿੱਲੀ ਹਵਾਈ ਅੱਡੇ ਨੇ 135 ਕਰੋਡ਼ ਰੁਪਏ ਦਾ ਨਕਦ ਲਾਭ ਦਰਜ ਕੀਤਾ। ਇਕ ਸਾਲ ਪਹਿਲਾਂ ਦੀ ਸਤੰਬਰ ਤਿਮਾਹੀ ’ਚ ਇਹ ਅੰਕੜਾ 88 ਕਰੋਡ਼ ਰੁਪਏ ਸੀ। ਇਸ ਦੌਰਾਨ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਨੇ 217 ਕਰੋਡ਼ ਰੁਪਏ ਦਾ ਨਕਦ ਲਾਭ ਕਮਾਇਆ।


author

Karan Kumar

Content Editor

Related News