CCI ਆਦੇਸ਼ ਵਿਰੁੱਧ NCLAT ''ਚ ਅਪੀਲ ਕਰੇਗੀ ਗਲੇਨਮਾਰਕ

07/17/2018 8:48:42 PM

ਨਵੀਂ ਦਿੱਲੀ—ਦਵਾਈ ਕੰਪਨੀ ਗਲੇਨਮਾਰਕ ਫਾਰਮਾਸਯੂਟੀਕਲਸ ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀ.ਸੀ.ਆਈ.) ਦੇ ਆਦੇਸ਼ ਵਿਰੁੱਧ ਰਾਸ਼ਟਰੀ ਕੰਪਨੀ ਵਿਧੀ ਅਪੀਲੀ ਟ੍ਰਿਬਿਊਨਲ ਅੱਗੇ ਪਟੀਸ਼ਨ ਦਾਇਰ ਕਰੇਗੀ। ਅਨਉਚਿਤ ਕਾਰੋਬਾਰੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ 13 ਜੁਲਾਈ ਨੂੰ ਸੀ.ਸੀ.ਆਈ. ਨੇ ਗਲੇਨਮਾਰਕ ਅਤੇ ਉਸ ਦੇ ਤਿੰਨ ਅਧਿਕਾਰੀਆਂ, ਦੋ ਹੋਰ ਦਵਾਈ ਕੰਪਨੀਆਂ ਅਤੇ ਗੁਜਰਾਤ ਦੀਆਂ ਚਾਰ ਕੈਮਿਸਟ ਐਸੋਸੀਏਸ਼ਨਾਂ 'ਤੇ ਕੁੱਲ 47 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਤੋਂ ਇਲਾਵਾ ਕੈਰੀ ਐਂਡ ਫਾਰਵਰਡ (ਸੀ.ਐਂਡ.ਐੱਫ.) ਏਜੰਟ 'ਤੇ ਵੀ ਜੁਰਮਾਨਾ ਲਗਾਇਆ ਗਿਆ।
ਗਲੇਨਮਾਰਕ ਨੇ ਮੁੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਮੈਸਰਸ ਰਿਲਾਇੰਸ ਮੈਡੀਕਲ ਏਜੰਸੀ ਨੇ ਸੀ.ਸੀ.ਆਈ. 'ਚ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨਾਂ ਸਮੇਤ ਦਵਾਈ ਕੰਪਨੀਆਂ ਅਤੇ ਸੀ.ਐਂਡ.ਐੱਫ. ਏਜੰਟ ਵਿਰੁੱਧ ਸ਼ਿਕਾਇਤ ਕਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਸਟਾਕਿਸਟਾਂ ਦੀ ਨਿਯੁਕਤੀ ਲਈ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨਾਂ ਵੱਲੋਂ ਨੋ ਆਬਜੇਕਸ਼ਨ ਸਰਟੀਫਿਕੇਟ (ਐੱਨ.ਓ.ਸੀ.) ਹਾਸਲ ਕਰਨਾ ਜ਼ਰੂਰੀ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਕੰਪੀਟੀਸ਼ਨ ਕਮਿਸ਼ਨ ਨੇ ਡਾਇਰੈਕਟਰ ਜਨਰਲ ਦੇ ਨਤੀਜਿਆਂ 'ਤੇ ਭਰੋਸਾ ਕੀਤਾ ਹੈ ਅਤੇ ਮੰਨਿਆ ਹੈ ਕਿ ਗਲੇਨਮਾਰਕ ਨੇ ਸਟਾਕਿਸਟਾਂ ਦੀ ਨਿਯੁਕਤੀ ਲਈ ਐੱਨ.ਓ.ਸੀ. ਜ਼ਰੂਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਗਲੇਨਮਾਰਕ ਕਮਿਸ਼ਨ ਦੇ ਨਤੀਜਿਆਂ ਨਾਲ ਸਹਿਮਤ ਨਹੀਂ ਹੈ ਅਤੇ ਉਸ ਦੇ ਆਦੇਸ਼ ਵਿਰੁੱਧ ਐੱਨ.ਸੀ.ਐੱਲ.ਟੀ. 'ਚ ਪਟੀਸ਼ਨ ਦਾਇਰ ਕਰੇਗੀ।


Related News