ਗਲੇਨਮਾਰਕ, ਸਟ੍ਰਾਈਡਜ਼ ਫਾਰਮਾ, ਸਿਪਲਾ ਕੰਪਨੀਆਂ ਨੇ ਯੂ.ਐਸ. ਵਿੱਚ ਉਤਪਾਦ ਵਾਪਸ ਲਿਆ
Monday, Aug 22, 2022 - 02:59 PM (IST)
ਨਵੀਂ ਦਿੱਲੀ : ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਗਲੇਨਮਾਰਕ, ਸਟ੍ਰਾਈਡਜ਼ ਫਾਰਮਾ ਅਤੇ ਸਿਪਲਾ ਨੇ ਅਮਰੀਕਾ ਵਿਚ ਨਿਰਮਾਣ ਮੁੱਦਿਆਂ ਦੇ ਚੱਲਦਿਆਂ ਆਪਣੀਆਂ ਉਤਪਾਦਨ ਕੀਤੀਆਂ ਦਵਾਈਆਂ ਵਾਪਸ ਲੈ ਰਹੀਆਂ ਹਨ। ਅਮਰੀਕਾ ਨਸ਼ਿਆਂ ਲਈ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਵਜੋਂ ਜਾਣਿਆ ਜਾਂਦਾ ਹੈ।
ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂਐਸਐਫਡੀਏ) ਦੁਆਰਾ ਜਾਰੀ ਕੀਤੀ ਤਾਜ਼ਾ ਇਨਫੋਰਸਮੈਂਟ ਰਿਪੋਰਟ ਦੇ ਅਨੁਸਾਰ ਨਿਊ ਜਰਸੀ ਅਧਾਰਿਤ ਗਲੇਨਮਾਰਕ ਫਾਰਮਾਸਿਊਟੀਕਲਜ਼ ਇੰਕ. ਨੇ ਪੈਕੇਜਿੰਗ ਸਮੱਸਿਆ ਦੇ ਕਾਰਨ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਾਲੀਆਂ 72,000 ਤੋਂ ਵੱਧ ਯੂਨਿਟਾਂ ਨੂੰ ਵਾਪਸ ਮੰਗਵਾ ਲਿਆ ਹੈ। ਇਨ੍ਹਾਂ ਸਾਰੀਆਂ ਦਵਾਈਆਂ ਦਾ ਨਿਰਮਾਣ ਮੱਧ ਪ੍ਰਦੇਸ਼ ਦੇ ਪੀਥਮਪੁਰ ਸਥਿਤ ਗਲੇਨਮਾਰਕ ਪਲਾਂਟ ਵਿੱਚ ਕੀਤਾ ਗਿਆ ਸੀ।
ਇੱਕ ਵੱਖਰੇ ਨੋਟਿਸ ਵਿੱਚ ਯੂ.ਐੱਸ ਦੇ ਹੈਲਥ ਰੈਗੂਲੇਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੈਂਗਲੁਰੂ ਦੀ ਸਟ੍ਰਾਈਡਜ਼ ਫਾਰਮਾ ਸਾਇੰਸ ਦੀ ਇੱਕ ਯੂਨਿਟ ਪ੍ਰਡਨੀਸੋਨ ਦੀਆਂ ਗੋਲੀਆਂ ਦੀਆਂ 1,032 ਬੋਤਲਾਂ ਵਾਪਸ ਮੰਗਵਾ ਰਹੀ ਹੈ। ਇਹ ਦਵਾਈ ਦਮਾ, ਐਲਰਜੀ ਅਤੇ ਗਠੀਆ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ।